Punjab-ChandigarhUncategorized

ਅੱਗਾਂ ਬੁਝਾਉਣ, ਮਰਦਿਆਂ ਨੂੰ ਬਚਾਉਣ ਦੇ ਮੁਕਾਬਲੇ ਪ੍ਰਸ਼ੰਸਾਯੋਗ ਉਪਰਾਲੇ – ਮਨਦੀਪ ਕੌਰ ਅੰਟਾਲ।

Ajay Verma

The Mirror Time

 ਅੱਜ਼ ਦੇ ਸਮੇਂ ਵਿੱਚ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਕਰਮਚਾਰੀ ਨੂੰ ਅੱਗਾਂ ਬੁਝਾਉਣ, ਮਰਦਿਆਂ ਨੂੰ ਬਚਾਉਣ ਅਤੇ ਆਪਣੇ ਘਰ ਪਰਿਵਾਰ ਮਹੱਲੇ ਅਤੇ ਪ੍ਰਾਪਰਟੀਆਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਟ੍ਰੇਨਿੰਗ ਅਤੇ ਅਭਿਆਸ ਹੋਣੇ ਬਹੁਤ ਜ਼ਰੂਰੀ ਹਨ ਇਹ ਵਿਚਾਰ ਸਟੇਟ ਐਵਾਰਡੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ, ਵਲੋਂ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਵਲੋਂ ਕਰਵਾਏ ਅੰਤਰ ਸਕੂਲ ਮੁਕਾਬਲਿਆਂ ਦੇ ਜੇਤੂ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਮੈਡਲ ਦੇਕੇ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਪਟਿਆਲਾ ਫਾਇਰ ਬ੍ਰਿਗੇਡ ਦੇ ਸਟੇਸ਼ਨ ਫਾਇਰ ਅਫ਼ਸਰ ਸਟੇਟ ਐਵਾਰਡੀ ਸ਼੍ਰੀ ਪ੍ਰਿੰਸ ਕੌਂਸਲ ਵਲੋਂ ਵਿਦਿਆਰਥੀਆਂ ਨੂੰ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕੱਟ ਦੇ ਕਾਰਨਾਂ ਅਤੇ ਮੌਕੇ ਤੇ ਠੀਕ ਯਤਨ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਘਟਾਉਣ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਸਖ਼ਤ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਅਤੇ ਨੋਕਰਾਂ ਨੂੰ ਫਾਇਰ ਸੇਫਟੀ, ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ। ਜੱਜਮੈਟ ਕਰ ਰਹੇ ਸ਼੍ਰੀ ਪਵਨ ਗੋਇਲ, ਪ੍ਰਧਾਨ ਅਗਰਵਾਲ ਸਭਾ ਪਟਿਆਲਾ, ਸਕਾਊਟ ਗਾਈਡਜ਼ ਦੇ ਸਟੇਟ ਟ੍ਰੇਨਿੰਗ ਕਮਿਸ਼ਨਰ, ਸ਼੍ਰੀਮਤੀ ਰਾਵਿੰਦਰ ਕੋਰ ਸਿੱਧੂ, ਪੰਜਾਬ ਪੁਲਿਸ ਦੇ ਇੰਸਪੈਕਟਰ ਕਰਮਜੀਤ ਕੌਰ, ਏ ਐਸ ਆਈ, ਸ਼੍ਰੀ ਰਾਮ ਸ਼ਰਨ, ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ, ਸ਼੍ਰੀਮਤੀ ਅਲਕਾ ਅਰੋੜਾ ਜੀ ਅਤੇ  ਪ੍ਰੋਗਰਾਮ ਕੌਆਰਡੀਨੇਟਰ ਸੁਸ਼ਮਾ ਰਾਣੀ, ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੈਕਟਿਕਲ ਮੁਕਾਬਲੇ ਬੱਚਿਆਂ ਵਿੱਚ ਹਮੇਸ਼ਾ ਲਈ ਆਤਮ ਵਿਸ਼ਵਾਸ, ਹੌਸਲੇ ਬੁਲੰਦ ਕਰਕੇ, ਐਮਰਜੈਂਸੀ ਸਮੇਂ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਸਾਬਿਤ ਹੋਣਗੇ ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਪਿਛਲੇ 40/ 42 ਸਾਲਾਂ ਤੋਂ ਜੰਗੀ ਪੱਧਰ ਤੇ ਨਿਸ਼ਕਾਮ ਭਾਵਨਾ ਨਾਲ ਟਰੇਨਿੰਗ ਦੇਣ, ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਮੁਕਾਬਲੇ ਕਰਵਾਕੇ ਬੱਚਿਆਂ ਨੂੰ ਮਦਦਗਾਰ ਫਰਿਸਤੇ ਬਣਾਉਣ ਲਈ ਯਤਨ ਕਰ ਰਹੇ ਹਨ। ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਜੈਤੂ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਵਾਲਿਆਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਉਨ੍ਹਾਂ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ ਇਸ ਲਈ ਪੀੜਤਾਂ ਦੀ ਮਦਦ ਕਰਨ ਵਾਲੇ ਸੰਪਰਕ ਕਰਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸੀਨੀਅਰ ਗਰੁੱਪ ਵਿੱਚ ਸਰਕਾਰੀ‌ ਹਾਈ ਸਮਾਰਟ ਸਕੂਲ ਸਾਨੋਰੀ ਅੱਡਾ, ਪਹਿਲੇ, ਸਕੂਲ ਆਫ ਐਮੀਨੈਸ ਫੀਲ ਖਾਨਾ ਦੂਸਰੇ ਅਤੇ ਵੀਰ ਹਕੀਕਤ ਰਾਏ ਮਾਡਲ ਸਕੂਲ ਤੀਸਰੇ ਨੰਬਰ ਤੇ, ਜਦਕਿ ਜੂਨੀਅਰ ਗਰੁੱਪ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਪਹਿਲੇ, ਨੈਸ਼ਨਲ ਹਾਈ ਸਕੂਲ ਪਟਿਆਲਾ ਦੂਸਰੇ ਨੰਬਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲ ਖਾਨਾ ਦੀਆਂ ਟੀਮਾਂ ਜੈਤੂ ਰਹੀਆ। ਗ੍ਰੀਨ ਵੈਲ ਹਾਈ ਸਕੂਲ, ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਫਾਉਂਡੇਸ਼ਨ ਸੀਨੀਅਰ ਸੈਕੰਡਰੀ ਸਕੂਲ, ਟਾਇਨੀ ਜੈਮਜ਼, ਦੀਆਂ ਟੀਮਾਂ ਨੂੰ ਭਾਗ ਲੈਣ ਅਤੇ ਜ਼ਿੰਦਗੀਆ ਬਚਾਉਣ ਦੀ ਟ੍ਰੇਨਿੰਗ ਲੈਣ ਹਿੱਤ  ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਵਲੋਂ ਅਤੇ ਸ਼੍ਰੀ ਪਵਨ ਗੋਇਲ ਵਲੋਂ ਮੈਡਲ ਅਤੇ ਚਲ੍ਹਤ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ।

Spread the love

Leave a Reply

Your email address will not be published. Required fields are marked *

Back to top button