ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਸਮਾਪਤ ਹੋਏ ਜੂਡੋ ਕੈਂਪ ਦੇ ਸਬੰਧ ਵਿੱਚ ਐੱਨ.ਆਈ.ਐੱਸ ਪਟਿਆਲਾ ਵਿਖੇ ਕੀਤਾ ਗਿਆ ਪ੍ਰੋਗਰਾਮ
Harpreet Kaur (MIRROR TIME)
(ਪਟਿਆਲਾ)- ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਪਟਿਆਲਾ) ਦੁਆਰਾ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਜੂਡੋ ਦਾ ਕੈਂਪ ਲਗਾਇਆ ਗਿਆ॥ ਇਸ ਜੂਡੋ ਕੈਂਪ ਦੀ ਸਮਾਪਤੀ ਦੇ ਐੱਨ.ਆਈ.ਐੱਸ. ਪਟਿਆਲਾ ਵਿਖੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਸੁਰਿੰਦਰ ਸਿੰਘ ਜੀ (ਚੀਫ ਕੋਚ ਜੂਡੋ) ਅਤੇ ਸ੍ਰੀ ਕਿਸ਼ੋਰ ਕੁਮਾਰ ਜੀ (ਅਕਾਦਮਿਕ ਇੰਚਾਰਜ) ਦੁਆਰਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਸਰਟੀਫਿਕੇਟ ਅਤੇ ਟੀ-ਸ਼ਰਟ ਦੇ ਕੇ ਹੌਸਲਾ ਅਵਜਾਈ ਕੀਤੀ ਗਈ। ਇਸ ਕੈਂਪ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਮਿਸ ਸ਼ਾਲੂ ਚੌਧਰੀ, ਸ੍ਰੀ ਪਵਨ ਕੁਮਾਰ ,ਸ੍ਰੀ ਸੰਦੀਪ ਹੁੱਡਾ, ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਅਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ੍ਰੀ ਸੁਰਿੰਦਰ ਸਿੰਘ ਜੀ (ਚੀਫ ਕੋਚ ਜੂਡੋ) ਨੇ ਕਿਹਾ ਹੈ ਕਿ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਲਗੇ ਜੂਡੋ ਕੈਂਪ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸ੍ਰੀ ਸੁਰਿੰਦਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਹ ਬੱਚੇ ਜੂਡੋ ਦੀ ਪ੍ਰੈਕਟਿਸ ਨੂੰ ਅੱਗੇ ਵੀ ਜਾਰੀ ਰਖਣਗੇ ਅਤੇ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।