ਜਲੰਧਰ ਜਿ਼ਮਨੀ ਚੋਣਾਂ `ਚ `ਆਪ` ਰਿਕਾਰਡਤੋੜ ਜਿੱਤ ਹਾਸਲ ਕਰੇਗੀ : ਮਹਿਤਾ
`ਆਪ` ਵਰਕਰਾਂ ਨੇ ਜਲੰਧਰ ਚੋਣਾਂ `ਚ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਕੀਤਾ ਪ੍ਰਚਾਰ
Ajay Verma
The Mirror Time
ਜਲੰਧਰ ਜਿ਼ਮਨੀ ਚੋਣਾਂ `ਚ `ਆਪ` ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਤੋਂ ਵੱਡੀ ਗਿਣਤੀ `ਚ ਵਰਕਰਾਂ ਤੇ ਆਗੂਆਂ ਦਾ ਠਾਠਾ ਮਾਰਦਾ ਇੱਕਠ ਚੋਣ ਪ੍ਰਚਾਰ ਲਈ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ `ਤੇ ਜਿ਼ਲ੍ਹਾ ਖਜ਼ਾਨਚੀ ਮੁੱਖਤਿਆਰ ਸਿੰਘ ਗਿੱਲ ਤੇ ਸੀਨੀਅਰ ਆਗੂ ਕੁੰਦਨ ਗੋਗੀਆ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਇਸ ਮੌਕੇ ਵਰਕਰਾਂ ਵੱਲੋਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਵਿਚ ਵਰਕਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ `ਆਪ` ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਗਈ। ਵਰਕਰਾਂ ਤੇ ਜਲੰਧਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜਿਨ੍ਹਾਂ ਨੇ ਇਕ ਵਰਗ ਹੀ ਨਹੀਂ ਬਲਕਿ ਸਾਰੇ ਵਰਗਾਂ ਲਈ ਸੋਚਿਆ ਹੈ। ਜਿਸ ਦਾ ਨਤੀਜਾ ਇਹ ਹੈ ਕਿ ਅੱਜ ਜਿ਼ਆਦਾਤਰ ਲੋੜਵੰਦਾਂ ਦੇ ਘਰਾਂ ਦਾ ਬਿੱਲ ਜ਼ੀਰੋ ਰੁਪਏ ਆਇਆ ਹੈ। ਇਸ ਤੋਂ ਇਲਾਵਾ ਸੂਬੇ ਨੂੰ ਇੱਕ ਭ੍ਰਿਸ਼ਟਾਚਾਰ ਮੁਕਤ ਰਾਜ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਥੇ ਭ੍ਰਿਸ਼ਟਾਚਾਰ ਦੀ ਕੋਈ ਵੀ ਥਾਂ ਨਹੀਂ ਹੈ। ਉਨ੍ਹਾਂ ਦਸਿਆ ਕਿ ਇਸ ਦੇ ਨਾਲ ਹੀ ਹੁਣ ਲੋਕਾਂ ਲਈ ਘਰਾਂ ਦੇ ਨਜ਼ਦੀਕ ਆਮ ਆਦਮੀ ਕਲੀਨਿਕ ਤੇ ਸੂਵਿਧਾ ਕੈਂਪਾਂ ਦੀ ਸੁਵਿਧਾ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ ਦੇ ਵਿਚ ਵੱਡੀ ਗਿਣਤੀ ਦੇ ਵਿਚ ਲੋਕਾਂ ਦੀਆ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਮੱਸਿਆਵਾਂ ਵੀ ਹੱਲ ਕੀਤੀਆਂ ਜਾ ਰਹੀਆਂ ਹਨ।ਇਸੇ ਕਾਰਨ ਇਨ੍ਹਾਂ ਚੋਣਾਂ ਦੇ ਵਿਚ ਲੋਕ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਹੁਣ ਇਨ੍ਹਾਂ ਚੋਣਾਂ ਦੇ ਵਿਚ ਵੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਚੋਣ ਵਿਚ ਵੱਡੀ ਬਹੁਮਤ ਦੇ ਨਾਲ ਜਿੱਤ ਹਾਸਲ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਰਾਜਵੀਰ ਸਿੰਘ ਚਹਿਲ, ਸੀਨੀਅਰ ਆਗੂ ਰਵੇਲ ਸਿੰਘ ਸਿੱਧੂ, ਵਾਰਡ ਪ੍ਰਧਾਨ ਅਮਨ ਬਾਂਸਲ, ਵਪਾਰੀ ਆਗੂ ਅਸ਼ੀਸ਼ ਨਈਅਰ, ਯੂਥ ਆਗੂ ਰਣਬੀਰ ਸਹੋਤਾ, ਐੱਸਸੀ ਵਿੰਗ ਹਲਕਾ ਕੁਆਰਡੀਨੇਟਰ ਰਵਿੰਦਰ ਮੱਟੂ, ਨਿਰਮਲ ਝਲੇੜੀ, ਸੂਬੇਦਾਰ ਕੁਲਦੀਪ ਸਿੰਘ, ਮਨੀਸ਼ ਕੁਮਾਰ ਗਰਗ, ਵਾਰਡ ਪ੍ਰਧਾਨ ਭੁਪਿੰਦਰ ਮਚਾਲ,ਵਾਰਡ ਪ੍ਰਧਾਨ ਨੀਲ ਕਾਂਤ ਲੱਕੀ, ਸੰਨੀ ਮਜ਼੍ਹਬੀ ਆਦਿ ਹਾਜ਼ਰ ਸਨ।