ਜ਼ਿਲ੍ਹਾ ਕਚਹਿਰੀਆਂ ਵਿਖੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਰਾਜਿੰਦਰ ਅਗਰਵਾਲ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਿਸ ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਪਟਿਆਲਾ ਦੇ ਅਫ਼ਸਰ ਸਾਹਿਬਾਨ, ਸਾਰੇ ਕਰਮਚਾਰੀ, ਪੈਨਲ ਐਡਵੋਕੇਟ ਅਤੇ ਪੀ.ਐਲ.ਵੀਜ਼. ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਦੂਸਰੀ ਡੋਜ਼ ਲਗਾਉਣ ਲਈ ਏ.ਡੀ.ਆਰ. ਸੈਂਟਰ, ਗਰਾਊਂਡ ਫਲੋਰ, ਜ਼ਿਲ੍ਹਾ ਕਚਹਿਰੀਆਂ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੌਰਾਨ 48 ਵਿਅਕਤੀਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ।
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਰਮਿੰਦਰ ਕੋਰ ਨੇ ਦੱਸਿਆ ਕਿ ਇਹ ਵੈਕਸੀਨੇਸ਼ਨ ਕੈਂਪ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਿੱਚ ਕੰਮ ਕਰਦੇ ਅਫ਼ਸਰ ਸਾਹਿਬਾਨ, ਕਰਮਚਾਰੀ, ਪੈਨਲ ਐਡਵੋਕੇਟ ਅਤੇ ਪੀ.ਐਲ.ਵੀ. ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਲਗਾਉਣ ਦਾ ਕੰਮ ਮਿਤੀ 13-05-2021 ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਅਫ਼ਸਰ ਸਾਹਿਬਾਨ, ਕਰਮਚਾਰੀ, ਪੈਨਲ ਐਡਵੋਕੇਟ ਅਤੇ ਪੀ.ਐਲ.ਵੀ. ਨੂੰ ਪਹਿਲੀ ਡੋਜ਼ ਲਗਾਈ ਗਈ ਸੀ। ਇਸ ਮੌਕੇ ਤੇ ਮਿਸ ਪਰਮਿੰਦਰ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਪਟਿਆਲਾ ਵੱਲੋਂ ਡਾ. ਮਨਪ੍ਰੀਤ ਕੋਰ ਅਤੇ ਉਨ੍ਹਾਂ ਨਾਲ ਆਈ ਟੀਮ ਦਾ ਖ਼ਾਸ ਧੰਨਵਾਦ ਕੀਤਾ ਗਿਆ ।
ਇਸ ਤੋਂ ਇਲਾਵਾ ਮਿਸ ਪਰਮਿੰਦਰ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਪਟਿਆਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੈਨ ਕਲਾਂ ਵਿਖੇ ਗੂਗਲ ਮੀਟ ਐਪ ਰਾਹੀਂ ਇੱਕ ਵੈਬੀਨਾਰ ਕੀਤਾ ਗਿਆ। ਇਸ ਸੈਸ਼ਨ ਦੌਰਾਨ ਅਧਿਆਪਕ ਸਾਹਿਬਾਨ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਾਲਸਾ(ਬੱਚਿਆਂ ਨੂੰ ਮਿੱਤਰਤਾਪੂਰਨ ਕਾਨੂੰਨੀ ਸੇਵਾਵਾਂ ਅਤੇ ਉਨ੍ਹਾਂ ਦੀ ਸੁਰੱਖਿਆ) ਸਕੀਮ, 2015, ਜੁਵੇਨਾਈਲ ਜਸਟਿਸ ਐਕਟ, ਪੋਕਸੋ ਐਕਟ, ਮੁਫ਼ਤ ਕਾਨੂੰਨੀ ਸਹਾਇਤਾ, ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ, ਪਰਮਾਨੈਂਟ ਲੋਕ ਅਦਾਲਤ (ਪੀ.ਯੂ.ਐਸ) ਅਤੇ ਟੋਲ ਫ਼ਰੀ ਨੰਬਰ 1968 ਬਾਰੇ ਜਾਣਕਾਰੀ ਅਤੇ ਮਿਤੀ 11.09.2021 ਨੂੰ ਲੱਗਣ ਵਾਲੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵੈਬੀਨਾਰ ਵਿੱਚ ਕੁੱਲ 12 ਵਿਅਕਤੀਆਂ ਨੇ ਭਾਗ ਲਿਆ ।