Punjab-ChandigarhTop News
ਏਸ਼ੀਅਨ ਗਰੁੱਪ ਆਫ ਕਾਲਜਿਜ਼ ਵੱਲੋਂ ਵਿਦਿਆਰਥੀਆਂ ਦੀ ਉਦਯੋਗਿਕ ਫੇਰੀ
suman ( The Mirror Time )
ਮਿਤੀ 15 ਅਪ੍ਰੈਲ 2023 ਨੂੰ ਏਸ਼ੀਅਨ ਗਰੁੱਪ ਆਫ ਕਾਲਜਿਜ਼ ਵੱਲੋ ਕੰਪਿਊਟਰ ਸਾਇੰਸ ਅਤੇ ਸਾਇੰਸ ਵਿਭਾਗ ਦੀ ਇਕ ਰੋਜ਼ਾ ਉਦਯੋਗਿਕ ਫੇਰੀ ਡਾ.ਗੁਰਪ੍ਰੀਤ ਕੌਰ (ਐਚ.ਓ ਡੀ)ਅਤੇ ਮਿਸ ਕ੍ਰਿਤੀ (ਅਸਿਸਟੈਂਟ ਪ੍ਰੋਫ਼ੈਸਰ -ਕੰਪਿਊਟਰ ਸਾਇੰਸ ਵਿਭਾਗ )ਦੀ ਅਗਵਾਈ ਹੇਠ CODE QUOTIENT ਕੰਪਨੀ, ਮੋਹਾਲੀ ਵਿਖੇ ਕਰਵਾਈ ਗਈ, ਜਿਸ ਵਿੱਚ ਕਾਲਜ ਦੇ BSC ,BCA , PGDCA ਤੇ MSC(IT) ਦੇ ਵਿਦਿਆਰਥੀਆਂ ਨੇ ਉਚੇਚੇ ਤੌਰ ’ਤੇ ਭਾਗ ਲਿਆ । ਕੰਪਨੀ ਦੇ ਹੈੱਡ ਮਿਸਟਰ ਮਾਨਿਕ ਤੇ ਮਿਸਟਰ ਦਿਪਾਂਕਰ ਨੇ ਵਿਦਿਆਰਥੀਆਂ ਨੂੰ ਆਧੁਨਿਕ ਟੈਕਨੌਲਜੀ ਬਾਰੇਦੱਸਦੇ ਹੋਏ ਟੈਕਨੌਲਜੀ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸੁਝਾਅ ਬਾਰੇ ਜਾਗਰੂਕ ਕਰਵਾਇਆ। ਫੇਰੀ ਦੌਰਾਨ ਬੱਚਿਆਂ ਨੂੰ ਵਧੀਆ ਰੁਜ਼ਗਾਰ ਲੈਣ ਲਈ ਲਾਈਵ ਪ੍ਰੋਜੈਕਟਸ ਦੇ ਕੁੱਝ ਪਹਿਲੂਆਂ ਬਾਰੇ ਅਤੇ ਉਹਨਾ ਲਈ ਲੋੜੀਦੀਆਂ ਕੁਸ਼ਲਤਾਵਾਂ ਬਾਰੇ ਵੀ ਦੱਸਿਆ। ਵਿਦਿਆਰਥੀਆਂ ਲਈ ਇਹ ਇਕ ਬਹੁਤ ਮੱਹਤਵਪੂਰਨ ਅਤੇ ਯਾਦਗਾਰੀ ਤਜਰਬਾ ਸੀ।