ਰਾਜਿੰਦਰਾ ਹਸਪਤਾਲ ਵਿਖੇ ਨਰਸਿੰਗ ਦਿਵਸ਼ ਬਣਾਉਣਾ ਚੰਗੇ ਉਪਰਾਲੇ – ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ।
ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ, ਆਦਤਾਂ ਅਤੇ ਅਭਿਆਸ ਵਿੱਚ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਨਰਸਾਂ, ਧਰਤੀ ਤੇ ਚਲਦੇ ਫਿਰਦੇ ਦੁਖਨਿਵਾਰਨ ਫ਼ਰਿਸ਼ਤੇ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੂਸਰਿਆਂ ਦੇ ਦੁੱਖ ਦਰਦ, ਤਕਲੀਫਾਂ ਅਤੇ ਪਰੇਸ਼ਾਨੀਆ ਮਿਟਾਉਣ ਲਈ ਧਰਤੀ ਤੇ ਭੇਜਿਆ ਹੈ ਇਹ ਵਿਚਾਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਾਜਨ ਸਿੰਗਲਾ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਹਰਨਾਮ ਸਿੰਘ ਰੇਖੀ ਨੇ ਨਰਸਿੰਗ ਕਾਲਜ ਵਲੋਂ ਫਲੋਰੈਂਸ ਨਾਈਟਿੰਗੇਲ ਦੀ ਸੋਚ ਨੂੰ ਵਿਦਿਆਰਥੀਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਆਦਤਾਂ ਵਿੱਚ ਵਸਾਉਣ ਲਈ ਸਪਤਾਹ ਭਰ ਕਰਵਾਏ, ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਸਮਾਪਤੀ ਸਮਾਰੋਹ ਦੌਰਾਨ ਪ੍ਰੋਫੈਸਰ ਕਮ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ, ਉਨ੍ਹਾਂ ਦੇ ਸਟਾਫ਼ ਮੈਂਬਰਾਂ, ਵੱਖ ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਦੌਰਾਨ ਚੰਗੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਅਤੇ ਉਨਾਂ ਦੇ ਸਟਾਫ ਮੈਂਬਰਾਂ ਨੇ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਜ਼ਖ਼ਮੀ ਸੈਨਿਕਾਂ ਦੀ ਦਿਨ ਰਾਤ ਸੇਵਾ ਸੰਭਾਲ ਕਰਨ, ਬਿਮਾਰੀਆਂ ਦੀ ਰੋਕਥਾਮ ਲਈ ਸਵੱਛਤਾ ਸਫ਼ਾਈ ਅਤੇ ਭੋਜਨ ਪਾਣੀ ਹਵਾਵਾਂ ਕਸਰਤਾਂ ਸੈਰ ਯੋਗਾ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ 6 ਮਈ ਤੋਂ ਲਗਾਤਾਰ ਤਰ੍ਹਾਂ ਤਰ੍ਹਾਂ ਦੀਆਂ ਗਤੀਵਿਧੀਆਂ, ਮੁਕਾਬਲੇ, ਖੇਡਾਂ, ਆਫ਼ਤ ਪ੍ਰਬੰਧਨ, ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਪੀੜਤਾਂ ਦੇ ਰੈਸਕਿਯੂ ਟਰਾਂਸਪੋਰਟ ਸੀ ਪੀ ਆਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨੈਸ਼ਨਲ ਐਵਾਰਡੀ ਨੇਤਰਹੀਣ ਡਾਕਟਰ ਸਹਾਇਕ ਪ੍ਰੋਫੈਸਰ ਕਿਰਨ ਕੁਮਾਰੀ, ਮਾਤਾ ਕੁਸ਼ੱਲਿਆ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਇੰਦਰਜੀਤ ਕੌਰ, ਨਰਸਿੰਗ ਸੁਪਰਡੈਂਟ ਅਤੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਟ੍ਰੇਨਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਪ੍ਰਬੰਧਕੀ ਚੈਅਰਪਰਸਨ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਸਪਤਾਹ ਭਰ ਵਿਦਿਆਰਥੀਆਂ ਨੂੰ ਨਰਸਾਂ ਦੇ ਮਾਨਵਤਾ ਡਾਕਟਰਾਂ ਮਰੀਜ਼ਾਂ ਅਤੇ ਆਪਣੇ ਆਪ ਦੀ ਸਿਹਤ, ਤਦੰਰੁਸਤੀ, ਸੁਰੱਖਿਆ, ਸਨਮਾਨ, ਉੱਨਤੀ ਅਤੇ ਖੁਸ਼ਹਾਲੀ ਲਈ ਫਰਜ਼ਾਂ ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਮਿੱਤਰਤਾ ਦੀ ਮਹੱਤਤਾ ਦੱਸੀ ਗਈ। ਵਿਦਿਆਰਥੀਆਂ ਨੇ ਗਿੱਧਾ ਭੰਗੜਾ, ਸਰਸਵਤੀ ਵੰਦਨਾ ਸ਼ਬਦ ਗਾਇਨ ਵੀ ਕੀਤੇ। ਡਾਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਰਸਿੰਗ ਕੋਰਸ ਕਰਨ ਵਾਲੇ ਨੋਜਵਾਨਾਂ ਲਈ ਆਪਣੇ ਦੇਸ਼ ਅਤੇ ਪੰਜਾਬ ਵਿੱਚ ਬਹੁਤ ਮੰਗ ਹੈ ਇਸ ਲਈ ਬਾਹਰਵੀਂ ਪਾਸ ਕਰਕੇ ਲੜਕੀਆਂ ਅਤੇ ਲੜਕੇ ਬੀ ਐੱਸ ਸੀ ਨਰਸਿੰਗ ਕੋਰਸ ਕਰਕੇ ਤੁਰੰਤ ਸਨਮਾਨਿਤ ਨੋਕਰੀਆ, ਉੱਨਤੀ, ਖੁਸ਼ਹਾਲੀ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਦੂਆਵਾ, ਅਸ਼ੀਰਵਾਦ ਅਤੇ ਧੰਨਵਾਦ ਪ੍ਰਾਪਤ ਕਰਨ ਲਈ ਯਤਨ ਕਰਨ।