ਗ੍ਰਾਮ ਪੰਚਾਇਤ ਪਿੰਡ ਮੈਣ ਵੱਲੋਂ ਪ੍ਰਿੰਸੀਪਲ ਸ਼ੇਰਮਾਜਰਾ ਅਤੇ ਸ.ਮਿ.ਸ ਮੈਣ ਦੇ ਸਟਾਫ ਦਾ ਸਨਮਾਨ
Harpreet Kaur ( TMT)
(ਪਟਿਆਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਇਸ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੇ ਵਿਿਦਆਰਥੀਆਂ ਦਾ ਪ੍ਰਦਰਸ਼ਨ ਇਤਿਹਾਸਿਕ ਰਿਹਾ।ਸਕੂਲ ਦੇ ਵਿਿਦਆਰਥੀਆਂ ਨੇ ਸੱਭ ਵਿਿਸ਼ਆਂ ਵਿੱਚ ਸ਼ਾਨਦਾਰ ਨੰਬਰ ਪ੍ਰਾਪਤ ਕੀਤੇ ਪਰ ਪੰਜਾਬੀ ਵਿਸ਼ੇ ਵਿੱਚ ਵਿਿਦਆਰਥੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ। ਸਕੂਲ ਦੇ ਤਿੰਨ ਵਿਿਦਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚ 100/100 ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਪਿੰਡ ਮੈਣ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਇਸ ਸ਼ਾਨਦਾਰ ਨਤੀਜੇ ਲਈ ਸ੍ਰੀਮਤੀ ਬਲਜੀਤ ਕੌਰ, ਪ੍ਰਿੰਸੀਪਲ ਸ.ਸ.ਸ.ਸ.ਸ਼ੇਰਮਾਜਰਾ (ਕੰਪਲੈਕਸ ਇੰਚਾਰਜ ਸ.ਮਿ.ਸ.ਮੈਣ,ਪਟਿਆਲਾ) ਅਤੇ ਸ੍ਰੀਮਤੀ ਮੋਨਿਕਾ ਅਰੋੜਾ (ਸਕੂਲ ਇੰਚਾਰਜ, ਸਰਕਾਰੀ ਮਿਡਲ ਸਕੂਲ ਮੈਣ, ਪਟਿਆਲਾ) ਦਾ ਸਨਮਾਨ ਕੀਤਾ ਗਿਆ। ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ) ਨੂੰ ਪੰਜਾਬੀ ਵਿਸ਼ੇ ਵਿੱਚ ਵਿਿਦਆਰਥੀਆਂ ਦੁਆਰਾ ਕੀਤੇ ਲਾਜਵਾਬ ਪ੍ਰਦਰਸ਼ਨ ਲਈ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ.) ਨੂੰ ਸਾਲ 2022-23 ਵਿੱਚ ਖੇਡਾਂ ਵਿੱਚ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਰਪੰਚ ਸਾਹਿਬ ਵੱਲੋਂ ਇਸ ਮੌਕੇ ਤੇ ਸਕੂਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸਮੂਹ ਸਟਾਫ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪ੍ਰਾਪਤੀਆਂ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਸ੍ਰੀਮਤੀ ਜਸਪ੍ਰੀਤ ਕੌਰ (ਲੈਕ. ਪੰਜਾਬੀ), ਸ੍ਰੀ ਪੂਰਨ ਸਿੰਘ (ਸੀ.ਐੱਚ.ਟੀ., ਸ.ਅ.ਸ. ਮੈਣ), ਸ੍ਰੀ ਜਸਪ੍ਰੀਤ ਸਿੰਘ (ਈ.ਟੀ.ਟੀ.), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਵੰਦਨਾ ਜੈਨ (ਸ.ਸ.ਮਿਸਟ੍ਰੈਸ), ਸ੍ਰੀ ਅਮਨਜੀਤ ਪਾਲ (ਅ/ਕ ਅਧਿਆਪਕ) ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।