ਹਾਕੀ ਦੇ ਮੁਕਾਬਲਿਆਂ ‘ਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਰਹੀ ਪਹਿਲੇ ਸਥਾਨ ‘ਤੇ
ਪਟਿਆਲਾ, 19 ਸਤੰਬਰ:
ਪਟਿਆਲਾ ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਸੱਤਵੇਂ ਦਿਨ ਹਾਕੀ, ਬਾਸਕਟਬਾਲ, ਖੋ ਖੋ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।
ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਹਾਕੀ ਅੰਡਰ 21 ਵਿੱਚ ਪੋਲੋ ਗਰਾਊਂਡ ਪਟਿਆਲਾ ਨੇ ਪਹਿਲਾ, ਐਨ.ਟੀ.ਸੀ ਸਕੂਲ ਰਾਜਪੁਰਾ ਨੇ ਦੂਜਾ ਅਤੇ ਗੰਗਾ ਇੰਟਰਨੈਸ਼ਨਲ ਸਕੂਲ ਪਾਤੜਾਂ ਨੇ ਤੀਜਾ ਸਥਾਨ ਹਾਸਲ ਕੀਤਾ। ਬਾਸਕਟਬਾਲ ਖੇਡ ਅੰਡਰ 14 ਲੜਕਿਆਂ ਵਿੱਚ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਮਲਟੀਪਰਪਜ਼ ਹਾਈ ਸਕੂਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 21-40 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ, ਸਮਾਣਾ ਨੇ ਦੂਜਾ ਅਤੇ ਸਨੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਅੰਡਰ 21 ਵਿੱਚ ਜੀ ਬੀ ਆਈ ਐਸ ਨਾਭਾ ਨੇ ਪਹਿਲਾ, ਡੀ ਏ ਵੀ ਨਾਭਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜਟਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਖੋ ਖੋ ਖੇਡ ਅੰਡਰ 17 ਲੜਕੀਆਂ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਪਹਿਲੇ ਸਥਾਨ ਤੇ, ਪਾਤੜਾਂ ਢਾਬੀਂ ਗੁੱਜਰਾਂ ਨੇ ਦੂਜਾ ਸਥਾਨ, ਵਜੀਦਪੁਰ ਸਕੂਲ ਅਤੇ ਫ਼ਤਿਹਗੜ੍ਹ ਛੰਨਾ ਸਮਾਣਾ ਨੇ ਤੀਜੇ ਸਥਾਨ ਤੇ ਰਹੀ। ਅੰਡਰ 21 ਲੜਕੀਆਂ ਵਿੱਚ ਯੂਨੀਵਰਸਿਟੀ ਸੈਂਟਰ ਘਨੌਰ ਨੇ ਪਹਿਲਾ, ਫ਼ਤਿਹਗੜ੍ਹ ਛੰਨਾ ਨੇ ਦੂਜਾ, ਜੀ ਸੀ ਜੀ ਕਾਲਜ ਪਟਿਆਲਾ ਅਤੇ ਨਾਭਾ ਨੇ ਤੀਜਾ ਸਥਾਨ ਹਾਸਲ ਕੀਤਾ।
ਫੁੱਟਬਾਲ ਅੰਡਰ 21 ਲੜਕੀਆਂ ਵਿੱਚ ਅਕਾਲ ਅਕੈਡਮੀ ਸਮਾਣਾ 4-0 ਨਾਲ ਸਨੌਰ ਟੀਮ ਨੂੰ ਹਰਾ ਕੇ ਜੇਤੂ ਰਹੀ। ਅੰਡਰ 14 ਵਿੱਚ ਸਨੌਰ ਦੀ ਟੀਮ 1-0 ਦੇ ਫ਼ਰਕ ਨਾਲ ਹਰਪਾਲਪੁਰ ਨੂੰ ਹਰਾ ਕੇ ਜੇਤੂ ਰਹੀ। ਅੰਡਰ 17 ਲੜਕੀਆਂ ਵਿੱਚ ਆਰਮੀ ਪਬਲਿਕ ਸਕੂਲ ਨੇ 3-2 ਨਾਲ ਸਰਕਾਰੀ ਹਾਈ ਸਕੂਲ ਸ਼ੁਤਰਾਣਾ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ 14 ਲੜਕਿਆਂ ਵਿੱਚ ਆਰਮੀ ਪਬਲਿਕ ਸਕੂਲ ਦੀ ਟੀਮ ਨੇ ਏ.ਐਫ.ਸੀ ਦੀ ਟੀਮ ਨੂੰ 1-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।