Punjab-Chandigarh
ਸਰਕਾਰੀ ਮਹਿੰਦਰਾ ਕਾਲਜ ਵਿਖੇ ਦਾਖ਼ਲਿਆਂ ਲਈ ਹੈਲਪ ਡੈਸਕ ਸਥਾਪਤ
ਪਟਿਆਲਾ, 19 ਮਈ:
ਸਰਕਾਰੀ ਮਹਿੰਦਰਾ ਕਾਲਜ ਵੱਲੋਂ ਕਾਲਜ ਵਿੱਚ 2023-2024 ਦਾਖ਼ਲੇ ਦੇ ਲਈ ਹੈਲਪ ਡੈਸਕ ਸ਼ੁਰੂ ਕੀਤਾ ਗਿਆ ਹੈ, ਇਸ ਵਿੱਚ ਕਾਲਜ ਵਿੱਚੋਂ ਵੱਖ-ਵੱਖ ਵਿਭਾਗਾਂ ਦੇ 20 ਅਧਿਆਪਕਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਇਹ ਹੈਲਪ ਡੈਸਕ ਕਾਲਜ ਵਿੱਚ ਚੱਲ ਰਹੇ ਨਵੇਂ ਕੋਰਸਾਂ, ਫ਼ੀਸ ਅਤੇ ਦਾਖ਼ਲੇ ਦੀ ਪ੍ਰਕਿਰਿਆ ਦੇ ਨਾਲ-ਨਾਲ ਐਸ.ਸੀ. ਸਕਾਲਰਸ਼ਿਪ ਅਤੇ ਹੋਸਟਲ ਬਾਰੇ ਜਾਣਕਾਰੀ ਦੇ ਰਿਹਾ ਹੈ। ਜਿਹੜੇ ਵਿਦਿਆਰਥੀ ਟੈਲੀਫ਼ੋਨ ਤੇ ਜਾਣਕਾਰੀ ਲੈਣਾ ਚਾਹੁੰਦੇ ਹਨ ਉਹਨਾਂ ਲਈ ਕਾਲਜ ਵੱਲੋਂ 0175-2321695 ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ। ਕਾਲਜ ਦੇ ਕੋਰਸਾਂ ਬਾਰੇ ਅਲੱਗ-ਅਲੱਗ ਜਗ੍ਹਾ ਤੇ ਵਿਦਿਆਰਥੀਆਂ ਵਾਸਤੇ ਇਸ਼ਤਿਹਾਰ ਦਿੱਤੇ ਗਏ ਹਨ, ਤਾਂ ਕਿ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ। ਅੱਜ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ।