ਜਾਗਦੀ ਜ਼ਮੀਰ ਵਾਲੇ ਲੋਕ ਸੰਯੁਕਤ ਸਮਾਜ ਮੋਰਚੇ ਦੇ ਹੱਕ ’ਚ ਭੁਗਤਣਗੇ : ਹਰਵਿੰਦਰ ਹਰਪਾਲਪੁਰ
23 ਨਵੰਬਰ (
23 ਨਵੰਬਰ (
23 ਨਵੰਬਰ (ਪਟਿਆਲਾ) : ਸੂਬੇ ਦੀ ਸਿਆਸਤ ’ਤੇ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੇ ਸਿਰਫ਼ ਆਪਣੇ ਨਿਜੀ ਹਿੱਤਾਂ ਨੂੰ ਪਹਿਲ ਦਿੱਤੀ ਜਦੋਂਕਿ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਇਨ੍ਹਾਂ ਪਾਰਟੀਆਂ ਨੇ ਸੋਚਿਆ ਵੀ ਨਹੀਂ। ਅੱਜ ਆਪਣਾ ਜਨ ਆਧਾਰ ਗਵਾ ਚੁੱਕੀਆਂ ਰਵਾਇਤੀਆਂ ਪਾਰਟੀਆਂ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਦੋਂਕਿ ਇਨ੍ਹਾਂ ਨੂੰ ਪੰਜਾਬ ਦੀ ਨੌਜਵਾਨੀ, ਕਿਸਾਨੀ, ਵਪਾਰ ਅਤੇ ਸਿਹਤ ਸਮੱਸਿਆਵਾਂ ਸਬੰਧੀ ਕੋਈ ਦਰਦ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਹਰਪਾਲਪੁਰ ਨੇ ਰਾਜਪੁਰਾ ’ਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਹਰਪਾਲਪੁਰ ਨੇ ਆਖਿਆ ਕਿ ਦੇਸ਼ ਦੇ ਹਰ ਇਕ ਵਰਗ ਲਈ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਿਰੁੱਧ ਲੜਿਆ, ਉਸਨੂੰ ਲੋਕ ਕਦੇ ਵੀ ਭੁੱਲ ਨਹੀਂ ਸਕਣਗੇ। ਜੇਕਰ ਰਵਾਇਤੀ ਰਾਜਨੀਤਕ ਪਾਰਟੀਆਂ ਪੰਜਾਬ ਦੀ ਕਿਸਾਨੀ, ਜਵਾਨੀ ਪ੍ਰਤੀ ਸੁਚੇਤ ਹੁੰਦੀ ਤਾਂ ਸੰਘਰਸ਼ ਦੌਰਾਨ 750 ਕਿਸਾਨ ਪਰਿਵਾਰਾਂ ਦੇ ਘਰਾਂ ’ਚ ਸੱਥਰ ਨਾ ਵਿਛਦੇ। ਉਨ੍ਹਾਂ ਆਖਿਆ ਕਿ ਲੰਮਾਂ ਸਮਾਂ ਸੱਤਾ ’ਚ ਰਹੀਆਂ ਪਾਰਟੀਆਂ ਅੱਜ ਪੈਸੇ ਦੇ ਜ਼ੋਰ ’ਤੇ ਵੋਟਰਾਂ ਨੂੰ ਲੁਭਾਉਣ ’ਚ ਲੱਗੀਆਂ ਹੋਈਆਂ ਹਨ ਜਦੋਂਕਿ ਜਾਗਦੀ ਜਮੀਰ ਵਾਲੇ ਲੋਕ ਇਨ੍ਹਾਂ ਲੋਕਾਂ ਨੂੰ ਹੁਣ ਮੂੰਹ ਨਹੀਂ ਲਗਾਉਣਗੇ।
ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਵਡੇਰੇ ਹਿੱਤਾਂ ਜਿਨ੍ਹਾਂ ਵਿਚ ਬੇਰੁਜ਼ਗਾਰੀ ਦੇ ਖਾਤਮੇ, ਚੰਗੀਆਂ ਸਿਹਤ ਸਹੂਲਤਾਂ, ਵਪਾਰ ਦੇ ਮੌਕੇ ਪੈਦੇ ਕਰਨ ਅਤੇ ਘਾਟੇ ਦਾ ਧੰਦਾ ਬਣਦੀ ਜਾ ਰਹੀ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਸੰਯੁਕਤ ਸਮਾਜ ਮੋਰਚੇ ਨੂੰ ਸਾਥ ਦੇਣ ਤਾਂਕਿ ਪੰਜਾਬ ਅੰਦਰ ਗੰਦਲੀ ਰਾਜਨੀਤੀ ਨੂੰ ਚਲਦਾ ਕਰਕੇ ਸਾਫ਼ ਸੁਥਰਾ ਪ੍ਰਸ਼ਾਸ਼ਨ ਤੇ ਹਰ ਇਕ ਵਰਗ ਲਈ ਸਮਾਜਿਕ ਬਰਾਬਰਤਾ ਦਾ ਮਾਹੌਲ ਪੈਦਾ ਕੀਤਾ ਜਾ ਸਕੇ।
ਇਸ ਮੌਕੇ ਜੋਗਿੰਦਰ ਸਿੰਘ ਸੋਹੀ, ਕਰਨਲ ਮੋਹਨ ਸਿੰਘ, ਸੰਦੀਪ ਸਿੰਘ ਮਾਨ, ਕੁਲਦੀਪ ਸਿੰਘ ਸੱਗੂ, ਜਸਵੀਰ ਸਿੰਘ ਅਬਦਲਪੁਰ, ਮਦਨ ਗੋਪਾਲ ਸਿੰਗਲਾ, ਬਲਜੀਤ ਸਿੰਘ ਪੂਨੀਆ, ਰਣਜੀਤ ਸਿੰਘ ਗੈਰੀ ਅਤੇ ਪੰਚ ਅਮਰਜੀਤ ਸਿੰਘ, ਮਾਸਟਰ ਗੁਰਦੇਵ ਸਿੰਘ, ਸਲੱਖਣ ਸਿੰਘ ਪ੍ਰਧਾਨ ਵੀ ਹਾਜ਼ਰ ਸਨ।
) : ਸੂਬੇ ਦੀ ਸਿਆਸਤ ’ਤੇ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੇ ਸਿਰਫ਼ ਆਪਣੇ ਨਿਜੀ ਹਿੱਤਾਂ ਨੂੰ ਪਹਿਲ ਦਿੱਤੀ ਜਦੋਂਕਿ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਇਨ੍ਹਾਂ ਪਾਰਟੀਆਂ ਨੇ ਸੋਚਿਆ ਵੀ ਨਹੀਂ। ਅੱਜ ਆਪਣਾ ਜਨ ਆਧਾਰ ਗਵਾ ਚੁੱਕੀਆਂ ਰਵਾਇਤੀਆਂ ਪਾਰਟੀਆਂ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਦੋਂਕਿ ਇਨ੍ਹਾਂ ਨੂੰ ਪੰਜਾਬ ਦੀ ਨੌਜਵਾਨੀ, ਕਿਸਾਨੀ, ਵਪਾਰ ਅਤੇ ਸਿਹਤ ਸਮੱਸਿਆਵਾਂ ਸਬੰਧੀ ਕੋਈ ਦਰਦ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਹਰਪਾਲਪੁਰ ਨੇ ਰਾਜਪੁਰਾ ’ਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।