ਰੋਟਰੀ ਕਲੱਬ ਵੱਲੋਂ ਖੇਡਾਂ ਨੂੰ ਪ੍ਰਫੂਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ: ਹਰਪਾਲ ਜੁਨੇਜਾ
Shiv Kumar:
ਪਟਿਆਲਾ, 31 ਅਕਤੂਬਰ- ਰੋਟਰੀ ਜਿਲਾ 3090 ਇਨਰੈਕਟ ਚੇਅਰ ਚੇਅਰਮੈਨ ਮਾਣਿਕ ਰਾਜ ਸਿੰਗਲਾ ਦੀ ਅਗਵਾਈ ਹੇਠ ਰੋਟਰੀ ਟੇਬਲ ਟੈਨਿਸ ਟੂਰਨਾਮੈਂਟ ਦਾ ਕਰਵਾਇਆ ਗਿਆ। ਜਿਸ ਵਿਚ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਜਿਨ੍ਹਾਂ ਵਿਚ ਪਟਿਆਲਾ, ਮੁਹਾਲੀ ਅਤੇ ਚੰਡੀਗੜ੍ਹ ਦੇ ਸਕੂਲ ਅਤੇ ਕਾਲਜਾਂ ਨੇ ਭਾਗ ਲਿਆ। ਪੋਲੋ ਗਰਾਉਂਡ ਦੇ ਜਿਮਨੇਜੀਅਮ ਹਾਲ ਵਿਚ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਜਿਥੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਉਥੇ ਖੇਡਾਂ ਨੂੰ ਵੀ ਪ੍ਰਫੂਲਿਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਕਿਉਂਕਿ
ਖੇਡਾਂ ਨਾਲ ਜਿਥੇ ਵਿਅਕਤੀ ਦਾ ਸਰੀਰਕ ਵਿਕਾਸ ਹੁੰਦਾ ਹੈ, ਉਥੇ ਮਾਨਸਿਕ ਵਿਕਾਸ ਵੀ ਹੁੰਦਾ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਰੋਟਰੀ ਕਲੱਬ ਦੇ ਚੇਅਰਮੈਨ ਮਾਣਿਕ ਰਾਜ ਸਿੰਗਲਾ ਖੁਦ ਵੀ ਇੱਕ ਉਘੇ ਟੈਨਿਸ ਖਿਡਾਰੀ ਰਹੇ ਹਨ ਅਤੇ ਉਹ ਪਿਛਲੇ 30 ਸਾਲਾਂ ਤੋਂ ਟੈਨਿਸ ਪ੍ਰੋਫੂਲਿਤ ਕਰ ਰਹੇ ਹਨ। ਪ੍ਰਧਾਨ ਜੁਨੇਜਾ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ।
ਚੇਅਰਮੈਨ ਮਾਣਿਕ ਰਾਜ ਸਿੰਗਲਾ ਅਤੇ ਹੋਰ ਆਹੁਦੇਦਾਰਾਂ ਨੇ ਪ੍ਰਧਾਨ ਜੁਨੇਜਾ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਵਿਸ਼ਾਲ ਸ਼ਰਮਾ, ਅਮਿਤ ਜਿੰਦਲ, ਵਿਨੀਤ ਬਾਂਸਲ, ਅਸ਼ੋਕ ਸਿੰਗਲਾ ਪਿੰਕੀ, ਟੇਬਲ ਟੈਨਿਸ ਕੋਚ ਹਰਮਨਪ੍ਰੀਤ ਸਿੰਘ ਆਦਿ ਵੀ ਹਾਜਰ ਸਨ।