ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ- ਹਰਪਾਲ ਜੁਨੇਜਾ
Shiv Kumar:
ਪਟਿਆਲਾ, 13 ਦਸੰਬਰ: ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ, ਪਰ ਦੋਨਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ। ਉਹ ਇਥੇ ਵਾਰਡ ਨੰ: 32 ਦੇ ਬੂਥ ਨੰ:64 ਦੇ ਛੋਟੀ ਅਰਾਈ ਮਾਜਰਾ ਵਿਖੇ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਚਿਹਰੇ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਭੂ ਬਾਰਡਰ ਟੱਪਦੇ ਹੀ ਆਪਣੇ ਵਿਚਾਰ ਬਦਲ ਦਿੰਦਾ ਹੈ। ਜਿਹੜੇ ਲੋਕ ਪੰਜਾਬ ਵਿਚ ਮੁਲਾਜ਼ਮ ਪੱਕੇ ਕਰਨ ਦੀਆਂ ਗਾਰੰਟੀਆਂ ਕਰ ਰਹੇ ਹਨ, ਉਹ ਪਹਿਲਾਂ ਦਿੱਲੀ ਵਿਚ 10 ਸਾਲਾਂ ਤੋਂ ਸੰਘਰਸ਼ ਕਰ ਰਹੇ
ਮੁਲਾਜਮਾਂ ਨੂੰ ਤਾਂ ਪੱਕੇ ਕਰਨ। ਉਨ੍ਹਾਂ ਕਿਹਾਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਲੱਖਾਂ ਨੌਜਵਾਨਾ ਨੂੰ ਰੁਜਗਾਰ ਦਿੱਤਾ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ। ਇਸ ਮੌਕੇ ਪਰਮਾਨੰਦ, ਨਨਕੂ, ਮੇਵਾ ਰਾਮ, ਬੰਸੀ ਲਾਲ, ਗੋਬਿੰਦ ਕੁਮਾਰ, ਹਰੀ, ਸੱਲੂ ਰਾਮ, ਮਨੋਜ, ਗੁਰਦੀਪ ਸਿੰਘ, ਲੀਲੂ ਰਾਮ ਆਦਿ ਹਾਜਰ ਸਨ।