ਕਾਂਗਰਸੀਆਂ ਨੂੰ ਆਪਣੇ ਕਾਟੋ ਕਲੇਸ਼ ਤੋਂ ਵਿਹਲ ਨਹੀਂ ਉਹ ਪੰਜਾਬ ਦੇ ਲੋਕਾਂ ਬਾਰੇ ਕੀ ਸੋਚਣਗੇ: ਹਰਪਾਲ ਜੁਨੇਜਾ
Patiala, 11 October: ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਜੋਨ ਨੰ:4 ਦੀ ਮੀਟਿੰਗ ਜੋਨ ਇੰਚਾਰਜ਼ ਯੂਥ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਵਪਾਰ ਵਿੰਗ ਦੇ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਜਨਰਲ ਸਕੱਤਰ ਡਾ. ਮਨਪ੍ਰੀਤ ਸਿੰਘ ਚੱਢਾ ਅਤੇ ਬੀ.ਸੀ. ਵਿੰਗ ਦੇ ਪ੍ਰਧਾਨ ਰਾਜੇਸ਼ ਕਨੋਜੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਅਕਾਲੀ ਦਲ ਸ਼ਹਿਰੀ ਅਤੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਪਹੁੰਚੇ। ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕਾਂਗਰਸੀਆਂ ਨੂੰ ਆਪਣੇ ਕਾਟੋ ਕਲੇਸ਼ ਤੋਂ ਵਿਹਲ ਨਹੀਂ ਮਿਲਦੀ ਉਹ ਪੰਜਾਬ ਦੇ ਲੋਕਾਂ ਬਾਰੇ ਕੀ ਸੋਚਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਾਂਗਰਸੀ ਸਾਢੇ ਚਾਰ ਸਾਲ ਤੱਕ ਪੰਜਾਬ ਨੂੰ ਦੋਨਾ ਹੱਥਾਂ ਨਾਲ ਲੁੱਟਦੇ ਰਹੇ ਅਤੇ ਹੁਣ ਲੁੱਟ ਦੇ ਮਾਲ ਨੂੰ ਲੈ ਕੇ ਕਲੇਸ਼ ਪੈ ਗਿਆ ਅਤੇ ਆਪਸ ਵਿਚ ਲੜਨ ਲੱਗੇ ਹੋਏ ਹਨ। ਪਿਛਲੇ ਪੰਜ ਸਾਲਾਂ ਵਿਚ ਕਾਂਗਰਸੀਆਂ ਨੇ ਪੰਜਾਬ ਅਤੇ ਪੰਜਾਬੀਆਂ ਬਾਰੇ ਇੱਕ ਦਿਨ ਵੀ ਨਹੀਂ ਸੋਚਿਆ ਜੇਕਰ ਕੁਝ ਸੋਚਿਆ ਤਾਂ ਆਪਣੇ ਘਰ ਭਰਨ ਬਾਰੇ ਸੋਚਿਆ।
ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੀ ਇਹ ਹਾਲਤ ਹੈ ਕਿ ਇੱਕ ਨੂੰ ਮਨਾ ਕੇ ਲਿਆਉਂਦੇ ਹਨ ਤਾਂ ਦੂਜਾ ਰੁੱਸ ਜਾਂਦਾ ਹੈ ਅਤੇ ਦੂਜੇ ਨੂੰ ਮਨਾ ਕੇ ਲਿਆਉਂਦੇ ਹਨ ਤਾਂ ਤੀਜਾ ਰੁੱਸ ਜਾਂਦਾ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜਾਬ ਦੇ ਲੋਕਾਂ ਦੇ ਮੁੱਦੇ ਛੱਡ ਕੇ ਆਪਣੇ ਹੀ ਮੁੱਦੇ ਫੜੇ ਹੋਏ ਹਨ। ਇਸ ਦੇ ਲੲਂੀ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸੱਤਾਂ ਤੋਂ ਲਾਂਭੇ ਕਰਕੇ ਸਾਹ ਲਵੇਗੀ। ਉਨ੍ਹਾਂ ਕਿਹਾ ਕਾਂਗਰਸ ਨੇ ਪੰਜ ਸਾਲਾਂ ਵਿਚ ਸਿਰਫ ਵਿਕਾਸ ਕਾਗਜਾਂ ਅਤੇ ਫਲੈਕਸਾਂ ’ਤੇ ਹੀ ਕਰਵਾਇਆ ਹੈ। ਪਰ ਹੁਣ ਲੋਕ ਇਨ੍ਹਾਂ ਬਾਰੇ ਸਾਰਾ ਕੁਝ ਜਾਣ ਚੁੱਕੇ ਹਨ। ਇਸ ਮੌਕੇ ਅਰਵਿੰਦਰ ਬਿਟਾ ਸਰਕਲ ਪ੍ਰਧਾਨ, ਬੀਬੀ ਗੁਰਸ਼ਰਨ ਕੌਰ ਕੋਹਲੀ ਮੀਤ ਪ੍ਰਧਾਨ ਪੰਜਾਬ, ਬੀਬੀ ਹਰਭਜਨ ਕੌਰ ਸੰਯੁਕਤ ਸਕੱਤਰ ਸ਼੍ਰੋ.ਅ.ਦਲ,ਬੀਬੀ ਸਵਰਨ ਲਤਾ ਸਕੱਤਰ ਸ਼੍ਰੋ.ਅ.ਦਲ,ਬੀਬੀ ਪਰਮ ਪੂਨੀਆ ਪ੍ਰਧਾਨ,ਸੁਰਿੰਦਰਪਾਲ ਸਿੰਘ ਚੱਢਾ, ਹਰਵਿੰਦਰ ਸਿੰਘ,ਰਾਜਨ ਬਡੂੰਗਰ, ਸਹਿਜਪਰੀਤ ਸਿੰਘ, ਕਰਨਬੀਰ ਸਿੰਘ, ਇੰਦਰਪ੍ਰੀਤ ਸਿੰਘ, ਜਸ ਗਰੋਵਰ, ਗੁਰਿੰਦਰ ਸਿੰਘ, ਜੋਨੀ ਅਟਵਾਲ, ਬਾਬੂ ਦਿਵਾਨ, ਕਿੱਟੂ ਅਤੇ ਸੰਜੀਵ ਕਪੂਰ ਆਦਿ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।