Education

ਵਰਲਡ ਯੂਨੀਵਰਸਿਟੀ ਦੇ ਖੋਜਾਰਥੀ ਨੇ ਜਿੱਤਿਆ ਯੰਗ ਸਾਇੰਟਿਸਟ ਅਵਾਰਡ

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਬਨਸਪਤੀ ਅਤੇ ਵਾਤਾਵਰਨ ਵਿਭਾਗ ਦੇ ਖੋਜਾਰਥੀਆਂ ਨੇ ਪਿਛਲੇ ਦਿਨੀ ਸ੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਈ 25ਵੀਂ ਸਿਲਵਰ ਜੁਬਲੀ ਪੰਜਾਬ ਸਾਇੰਸ ਕਾਗਰਸ ਵਿੱਚ ਹਿੱਸਾ ਲਿਆ, ਜਿੰਨਾ ਵਿੱਚੋਂ ਗੁਰਦਰਸ਼ਨ ਸਿੰਘ ਨੇ “ਪੰਜਾਬ ਦੀ ਹਰੀਕੇ ਜਲਗਾਹ (ਵੈਟ ਲੈਂਡ) ਪਾਣੀ ਦੀ ਗੁਣਵੱਤਤਾ ਅਤੇ ਨੀਲੀ ਹਰੀ ਕਾਈ (ਸਾਈਨੋਬਕਟੀਰੀਆ) ਦੀ ਵਿਭਿੰਨਤਾ ” ਵਿਸ਼ੇ ‘ਤੇ ਪੇਸ਼ਕਾਰੀ ਕੀਤੀ ਅਤੇ ਯੰਗ ਸਾਇੰਟਿਸਟ ਅਵਾਰਡ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਸਦੇ ਨਾਲ ਹੀ ਇੱਕ ਹੋਰ ਖੋਜਾਰਥੀ ਅਮਨਦੀਪ ਸਿੰਘ ਨੇ “ਗੋਬਿੰਦ ਸਾਗਰ ਦੀ ਕਾਈ ਵਿਭਿੰਨਤਾ ਅਤੇ ਪਾਣੀ ਦੀ ਗੁਣਵੱਤਤਾ ਦਾ ਪ੍ਰਭਾਵ” ਵਿਸ਼ੇ ਉਤੇ ਮੌਖਿਕ ਪੇਸ਼ਕਾਰੀ ਕਰਦੇ ਹੋਏੇ ਪਹਿਲਾ ਸਥਾਨ ਪ੍ਰਾਪਤ ਕੀਤਾ।

 ਜਿਕਰਯੋਗ ਹੈ ਕਿ ਇਹ ਦੋਵੇਂ ਵਿਦਿਆਰਥੀ ਡਾ. ਯਾਦਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਅਤੇ ਇੰਚਾਰਜ, ਬਨਸਪਤੀ ਅਤੇ ਵਾਤਾਵਰਨ ਵਿਭਾਗ ਦੀ ਨਿਗਰਾਨੀ ਹੇਠ ਉੱਤਰੀ ਭਾਰਤ ਦੀਆਂ ਜਲਗਾਹਾ ਵਿੱਚ ਨੀਲੀ ਹਰੀ ਕਾਈ ਦੀ ਵਿਭਿੰਨਤਾ ਉੱਤੇ ਮੌਸਮੀ ਤਬਦੀਲੀਆਂ ਦੇ ਪ੍ਰਭਾਵ ਦੇ ਵਿਸ਼ੇ ਨਾਲ ਸੰਬੰਧਿਤ ਪੀ.ਐਚ.ਡੀ ਦਾ ਖੋਜ ਕਾਰਜ ਕਰ ਰਹੇ ਹਨ। ਖੋਜਾਰਥੀਆਂ ਦੀ ਇਸ ਪ੍ਰਾਪਤੀ ‘ਤੇ ਯੂਨੀਵਰਸਿਟੀ ਦੇ ਡੀਨ ਰਿਸਰਚ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਖੁਸ਼ੀ ਪ੍ਰਗਟ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਪ੍ਰੋਫੈਸਰ (ਡਾ.) ਪਰਿਤ ਪਾਲ ਸਿੰਘ ਨੇ ਖੋਜਾਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਅੱਗੇ ਤੋਂ ਵੀ ਅਜਿਹੀਆਂ ਮੱਲਾਂ ਮਾਰਦੇ ਰਹਿਣ ਦੀ ਆਸ ਪ੍ਰਗਟਾਈ।

Spread the love

Leave a Reply

Your email address will not be published. Required fields are marked *

Back to top button