ਵਰਲਡ ਯੂਨੀਵਰਸਿਟੀ ਵਲੋਂ ਝੁੱਗੀ ਨਿਵਾਸੀਆ ਦੀਆਂ ਸਮਸਿਆਵਾਂ ਤੇ ਖੇਤਰੀ ਖੋਜ
Ajay Verma
The Mirror Time
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਅਤੇ ਅੰਗਰੇਜ਼ੀ ਵਿਭਾਗ ਨੇ ਆਪਣੇ ਵਿਦਿਆਰਥੀਆਂ ਲਈ ਇਕ ਦਿਨ ਦੀ ਖੇਤਰੀ ਖੋਜ ਦਾ ਪ੍ਰਬੰਧ ਕੀਤਾ। ਇਹ ਖੇਤਰੀ ਖੋਜ, ਵਿਦਿਆਰਥੀਆਂ ਦੇ ਸਲੇਬਸ ਦਾ ਹਿੱਸਾ ਹੋਣ ਕਾਰਨ ਅਤੇ ਉਹਨਾ ਨੂੰ ਖੋਜ ਦੇ ਅਸਲ ਪਹਿਲੂਆਂ ਨਾਲ ਜਾਣੂ ਕਰਵਾਉਣ ਲਈ ਕੀਤੀ ਗਈ। ਇਸ ਖੋਜ ਚੰਡੀਗੜ ਦੇ 25 ਸੈਕਟਰ ਵਿੱਚ ਝੂੱਗੀਆਂ ਤੇ ਕੇਂਦਰਿਤ ਸੀ। ਇਸ ਖੋਜ ਕਾਰਜ ਵਿੱਚ ਐਮ. ਏ ਸਮਾਜ ਵਿਗਿਆਨ ਦੇ 22, ਬੀ. ਏ ਅੰਗਰੇਜ਼ੀ ਦੇ 6 ਵਿਦਿਆਰਥੀ ਅਤੇ ਉਹਨਾ ਦੀ ਨਿਗਰਾਨੀ ਵਜੋ ਸਮਾਜ ਵਿਗਿਆਨ ਵਿਭਾਗ ਦੇ ਦੋ ਸਹਾਇਕ ਪ੍ਰੋਫੈਸਰ, ਪਰਮਦੀਪ ਸਿੰਘ ਅਤੇ ਯਾਸ਼ਨਾ ਸ਼ਾਮਿਲ ਸਨ। ਇਸ ਖੋਜ ਕਾਰਜ ਨੂੰ ਸਮਾਜ ਵਿਗਿਆਨ ਵਿਭਾਗ ਦੇ ਇੰਚਾਰਜ ਡਾ. ਨਵ ਸ਼ਗਨ ਦੀਪ ਕੌਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਦੀ ਅਗਵਾਈ ਹੇਠ ਨੇਪਰੇ ਚਾੜਿਆ ਗਿਆ। ਇਸ ਖੋਜ ਕਾਰਜ ਰਾਹੀ ਵਿਦਿਆਰਥੀਆਂ ਨੇ ਝੂੱਗੀਆਂ ਵਿੱਚ ਰਹਿੰਦੇ ਵਿਅਕਤੀਆਂ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਅਤੇ ਸਮਸਿਆਵਾਂ ਨੂੰ ਜਾਨਣ ਦੀ ਕੋਸ਼ਿਸ ਕੀਤੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਵਿਭਾਗਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਾਮਜਿਕ ਮੁਦਿਆਂ ਨਾਲ ਜੋੜਨ ਵਿੱਚ ਇਹ ਖੋਜ ਮਹਤੱਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਖੋਜ ਦੇ ਨਤੀਜਿਆਂ ਨੂੰ ਕਲਮਬੰਦ ਕਰ ਪ੍ਰਕਾਸ਼ਿਤ ਕਰਨ ਲਈ ਵੀ ਪ੍ਰੇਰਿਤ ਕੀਤਾ।