Punjab-ChandigarhTop News

ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਨੂੰ ਮਿਲਿਆ ‘ਇੰਡੀਆ ਯੂ.ਕੇ. ਆਊਟ ਸਟੈਂਡਿੰਗ ਅਚੀਵਰਜ਼’ ਸਨਮਾਨ

ਪਟਿਆਲਾ, 31 ਜਨਵਰੀ:
ਆਬਕਾਰੀ ਤੇ ਕਰ ਵਿਭਾਗ ਪੰਜਾਬ ‘ਚ ਤਾਇਨਾਤ ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਨੂੰ ‘ਇੰਡੀਆ ਯੂ.ਕੇ. ਆਊਟ ਸਟੈਂਡਿੰਗ ਅਚੀਵਰਜ਼’ ਸਨਮਾਨ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ 75ਵੀਂ ਸੁਤੰਤਰਤਾ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਹੋਏ ਸਮਾਗਮ ਦੌਰਾਨ 25 ਜਨਵਰੀ ਨੂੰ ਲੰਡਨ ਵਿਖੇ ਗੁਰਜੋਤ ਸਿੰਘ ਕਲੇਰ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।  
ਗੁਰਜੋਤ ਸਿੰਘ ਕਲੇਰ ਨੂੰ ਯੂ.ਕੇ. ਦੀ ਪਾਰਲੀਮੈਂਟ ਵੱਲੋਂ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਅਤੇ ਭਾਰਤ ਅਤੇ ਯੂ.ਕੇ. ਦੇ ਆਪਸੀ ਸਬੰਧਾਂ ਲਈ ਕੀਤੇ ਗਏ ਬਿਹਤਰੀਨ ਕੰਮ ਲਈ ਪ੍ਰਦਾਨ ਕੀਤਾ ਗਿਆ ਹੈ।
  ਯੂ.ਕੇ. ਦੀ ਯੂਨੀਵਰਸਿਟੀ ਆਫ਼ ਬ੍ਰਿਸਟਲ ਤੋਂ ਮਾਸਟਰ ਆਫ਼ ਸਾਇੰਸ ਇੰਨ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਸਕਿਉਰਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਆਰਗੇਨਾਈਜ਼ੇਸ਼ਨਲ ਲੀਡਰਸ਼ਿਪ ਐਂਡ ਇਮੋਸ਼ਨਲ ਇੰਟੈਲੀਜੈਂਸ ਵਿਸ਼ੇ ‘ਚ ਉੱਚ ਸਿੱਖਿਆ ਹਾਸਲ ਗੁਰਜੋਤ ਸਿੰਘ ਏਵਨ ਅਤੇ ਸਮਰੈਸਟ ਪੁਲਿਸ ਤੇ ਯੂ.ਕੇ. ਪੁਲਿਸ ਨਾਲ ਵੀ ਕੰਮ ਕਰ ਚੁੱਕੇ ਹਨ।
ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਨੇ ਕਰੋਨਾ ਯੋਧਿਆਂ ਨੂੰ ਸਲਾਮ ਕਰਦਿਆਂ ਯੂ.ਕੇ. ਵਿਖੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਬਹਾਦਰੀ ਭਰੀ ਛਾਲ ਲਗਾ ਕੇ ਕਰੋਨਾ ਯੋਧਿਆਂ ਨੂੰ ਵੱਖਰੇ ਢੰਗ ਨਾਲ ਸਲਾਮ ਕੀਤਾ। 2012 ਬੈਚ ਦੇ ਪੁਲਿਸ ਅਧਿਕਾਰੀ ਗੁਰਜੋਤ ਸਿੰਘ ਕਲੇਰ ਇੱਕ ਉਘੇ ਲਿਖਾਰੀ ਵੀ ਹਨ ਜਿਨ੍ਹਾਂ ਵੱਲੋਂ ‘ਨਿਊ ਇੰਡੀਆ- ਦ ਰਿਐਲਿਟੀ ਰੀਲੋਡੇਡ’ ਨਾਮ ਦੀ ਇੱਕ ਕਿਤਾਬ ਵੀ ਲਿਖੀ ਹੈ।
ਜ਼ਿਕਰਯੋਗ ਹੈ ਕਿ ਗੁਰਜੋਤ ਸਿੰਘ ਕਲੇਰ ਨੂੰ ਬਠਿੰਡਾ ਵਿਖੇ ਗਣਤੰਤਰ ਦਿਵਸ 2023 ਦੀ ਪੂਰਵ ਸੰਧਿਆ ‘ਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Spread the love

Leave a Reply

Your email address will not be published. Required fields are marked *

Back to top button