Punjab-ChandigarhTop News

ਸ.ਮਿ.ਸ ਮੈਣ  ਦਾ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

Harpreet kaur (The Mirror Time )

(ਪਟਿਆਲਾ)-ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਨੇ ਖੇਡਾਂ ਵਤਨ ਪੰਜਾਬ ਦੀਆਂ-2022 ਅਤੇ  ਸਕੂਲ ਖੇਡਾਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਜਸਪ੍ਰੀਤ ਕੌਰ, ਕਾਮਨਾ ਸ਼ਰਮਾ, ਜਤਿੰਦਰ ਨੇ ਪਟਿਆਲਾ ਸ਼ਹਿਰੀ ਦੀ ਟੀਮ ਦਾ ਹਿੱਸਾ ਹੁੰਦੇ ਹੋਏ ਵਾਲੀਬਾਲ ਵਿੱਚ ਜ਼ਿਲ੍ਹਾ ਪੱਧਰ ਤੇ ਸਿਲਵਰ ਮੈਡਲ ਹਾਸਲ ਕੀਤਾ। ਸਕੂਲ ਖੇਡਾਂ ਵਿੱਚ  ਦੀਪਿਕਾ, ਖੁਸ਼ੀ, ਮਨੀ, ਆਰਤੀ ਨੇ ਅੰਡਰ-14 ਨੈੱਟਬਾਲ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਦਾ ਹਿੱਸਾ ਹੁੰਦੇ ਹੋਏ ਸਿਲਵਰ ਮੈਡਲ ਅਤੇ ਨਿਸ਼ਾ, ਦੀਪਿਕਾ ਨੇ ਅੰਡਰ-19 ਨੈੱਟਬਾਲ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਦਾ ਹਿੱਸਾ ਹੁੰਦੇ ਹੋਏ ਬਰੋਂਜ਼ ਮੈਡਲ ਹਾਸਲ ਕੀਤਾ। ਸਰਕਾਰੀ ਮਿਡਲ ਸਕੂਲ ਮੈਣ ਦੇ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਸਕੂਲ ਨੇ ਪੀ.ਟੀ.ਆਈ. ਸ੍ਰੀ ਦੀਪਇੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ। ਸ੍ਰੀ ਦੀਪਇੰਦਰ ਸਿੰਘ ਨੇ ਸਕੂਲ ਦੇ ਖਿਡਾਰੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਸੀ।ਸ੍ਰੀਮਤੀ ਜਸਬੀਰ ਕੌਰ (ਸਕੂਲ ਮੁੱਖੀ) ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਸ੍ਰੀਮਤੀ ਜਸਬੀਰ ਕੌਰ (ਸਕੂਲ ਮੁੱਖੀ), ਸ੍ਰੀਮਤੀ ਮੋਨਿਕਾ ਅਰੋੜਾ (ਸਾਇੰਸ ਮਿਸਟ੍ਰੈਸ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ), ਸ੍ਰੀਮਤੀ ਵੰਦਨਾ ਜੈਨ (ਸ.ਸ.ਮਿਸਟ੍ਰੈਸ), ਸ੍ਰੀ ਅਮਨਜੀਤ ਪਾਲ (ਅ/ਕ ਅਧਿਆਪਕ) ਅਤੇ ਸੰਦੀਪ ਕੌਰ (ਟੀਚਿੰਗ ਪ੍ਰੈਕਟਿਸ) ਨੇ ਜੇਤੂ ਖਿਡਾਰੀਆਂ ਅਤੇ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ) ਨੂੰ ਉਹਨਾਂ ਦੀ ਇਸ ਸਫਲਤਾ ਤੇ ਵਧਾਈ ਦਿੱਤੀ।

Spread the love

Leave a Reply

Your email address will not be published. Required fields are marked *

Back to top button