Punjab-ChandigarhTop News

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦਾ ਸੈਸ਼ਨ 2023-24 ਵਿੱਚ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

suman sidhu

(ਪਟਿਆਲਾ)- ਸੈਸ਼ਨ 2023-24 ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੱੁਜਰਾਂ (ਪਟਿਆਲਾ) ਨੇ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੱੁਜਰਾਂ ਪਟਿਆਲਾ) ਦੀ ਅਗਵਾਈ ਵਿੱਚ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਖੇਡਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 79 ਮੈਡਲ ਜਿੱਤੇ, ਜਿਸ ਵਿੱਚ 12 ਗੋਲਡ, 31 ਸਿਲਵਰ ਅਤੇ 36 ਬਰਾਊਂਜ਼ ਮੈਡਲ ਸ਼ਾਮਲ ਸਨ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਸੈਸ਼ਨ 2023-24 ਵਿੱਚ ਸਿਰਫ 80 ਵਿਿਦਆਰਥੀ ਸਨ ਪਰ ਖੇਡਾਂ ਵਿੱਚ ਸਕੂਲ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਕੁੱਲ 79 ਮੈਡਲ ਜਿੱਤੇ। ਸਕੂਲ ਦੇ ਵਿਿਦਆਰਥੀਆਂ ਨੇ ਪੰਜਾਬ ਸਕੂਲ ਖੇਡਾਂ 2023 ਅਤੇ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-2 ਵਿੱਚ ਵੱਖ-ਵੱਖ ਖੇਡਾਂ ਵਿੱਚ ਜਿਵੇਂ ਅਥਲੈਟਿਕਸ, ਜੂਡੋ, ਨੈੱਟਬਾਲ, ਸਾਫਟਬਾਲ, ਬਾਕਸਿੰਗ ਵਿੱਚ ਭਾਗ ਲਿਆ। ਸਕੂਲ ਦੇ ਅਧਿਆਪਕਾਂ ਨੇ ਵੀ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-2 ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੱੁਜਰਾਂ ਪਟਿਆਲਾ) ਨੇ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-2 ਵਿੱਚ 4 ਗੋਲਡ ਮੈਡਲ ਹਾਸਲ ਕੀਤੇ। ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਨੇ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-2 ਵਿੱਚ 2 ਗੋਲਡ ਅਤੇ 1 ਸਿਲਵਰ ਮੈਡਲ ਹਾਸਲ ਕੀਤਾ। ਸਕੂਲ ਦੇ ਵਿਿਦਆਰਥੀਆਂ ਨੇ ਪੰਜਾਬ ਸਕੂਲ ਖੇਡਾਂ-2023 ਦੇ ਬਲਾਕ ਪੱਧਰੀ ਮਕਾਬਲਿਆਂ ਵਿੱਚ 6 ਗੋਲਡ, 2 ਸਿਲਵਰ ਅਤੇ 2 ਬਰਾਊਂਜ਼ ਮੈਡਲ ਹਾਸਲ ਕੀਤੇ। ਸਕੂਲ ਦੇ ਵਿਿਦਆਰਥੀਆਂ ਨੇ ਪੰਜਾਬ ਸਕੂਲ ਖੇਡਾਂ-2023 ਦੇ ਜ਼ਿਲ੍ਹਾ ਪੱਧਰੀ ਮਕਾਬਲਿਆਂ ਵਿੱਚ 4 ਸਿਲਵਰ ਅਤੇ 33 ਬਰਾਊਂਜ਼ ਮੈਡਲ ਹਾਸਲ ਕੀਤੇ। ਸਕੂਲ ਦੇ ਵਿਿਦਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-2 ਦੇ ਜ਼ਿਲ੍ਹਾ ਪੱਧਰੀ ਮਕਾਬਲਿਆਂ ਵਿੱਚ 24 ਸਿਲਵਰ ਅਤੇ 1 ਬਰਾਊਂਜ਼ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਦੀ ਮਿਹਨਤ ਦਸਕਾ ਸਕੂਲ ਵਿੱਚ ਖੇਡਾਂ ਲਈ ਚੰਗਾ ਮਾਹੌਲ ਬਣ ਰਿਹਾ ਹੈ ਅਤੇ ਸਕੂਲ ਹਰ ਸਾਲ ਖੇਡਾਂ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਸ੍ਰੀਮਤੀ ਮਮਤਾ ਰਾਣੀ ਜੀ ਵਿਿਦਆਰਥੀਆਂ ਵਿੱਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਦੇ ਹਨ ਅਤੇ ਹਰ ਇੱਕ ਵਿਿਦਆਰਥੀ ਦੀ ਖੇਡਾਂ ਪ੍ਰਤੀ ਜਰੂਰਤਾਂ ਨੂੰ ਪੂਰਾ ਵੀ ਕਰਦੇ ਹਨ। ਵਿਿਦਆਰਥੀਆਂ ਦੇ ਮਾਪੇ ਅਤੇ ਪਿੰਡ ਵਾਸੀ ਸ੍ਰੀਮਤੀ ਮਮਤਾ ਰਾਣੀ ਜੀ ਵੱਲੋਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦੇ ਹਨ ਅਤੇ ਸਮੇਂ ਸਮੇਂ ਤੇ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਰਹਿੰਦੇ ਹਨ।

Spread the love

Leave a Reply

Your email address will not be published. Required fields are marked *

Back to top button