ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਵਿਿਦਆਰਥੀਆਂ ਨੇ ਕੀਤਾ ਐੱਨ.ਆਈ.ਐੱਸ. (ਪਟਿਆਲਾ) ਦਾ ਦੌਰਾ
Harpreet Kaur (TMT)
(ਪਟਿਆਲਾ)- ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਵਿਿਦਆਰਥੀਆਂ ਨੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਅਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਦੀ ਅਗਵਾਈ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਪਟਿਆਲਾ) ਦਾ ਦੌਰਾ ਕੀਤਾ। ਵਿਿਦਆਰਥੀਆਂ ਨੇ ਇੱਥੇ ਵੱਖ-ਵੱਖ ਖੇਡਾਂ ਦੇ ਗਰਾਊਂਡਜ਼ ਨੂੰ ਵੇਖਿਆ ਅਤੇ ਖਿਡਾਰੀਆਂ ਨੂੰ ਪ੍ਰੈਕਟੀਸ ਕਰਦੇ ਹੋਏ ਵੀ ਵੇਖਿਆ।ਵਿਿਦਆਰਥੀਆਂ ਨੇ ਵਿਸ਼ੇਸ਼ ਤੌਰ ਤੇ ਜੂਡੋ ਹਾਲ ਦਾ ਦੌਰਾ ਕੀਤਾ। ਵਿਿਦਆਰਥੀਆਂ ਨੇ ਜੂਡੋ ਹਾਲ ਵਿੱਚ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਤੋਂ ਜੂਡੋ ਖੇਡ ਦੇ ਗੁਣ ਸਿਖੇ। ਵਿਿਦਆਰਥੀਆਂ ਨੇ ਇਸ ਹਾਲ ਵਿੱਚ ਆਪ ਵੀ ਜੂਡੋ ਦੀ ਪੈ੍ਰਕਟੀਸ ਕੀਤੀ। ਐੱਨ.ਆਈ.ਐੱਸ. ਦੇ ਕੋਚ ਸਾਹਿਬਾਨ ਵੱਲੋਂ ਵਿਿਦਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਵਿਿਦਆਰਥੀਆਂ ਨੂੰ ਐੱਨ.ਆਈ.ਐੱਸ. ਵਿਖੇ ਸ੍ਰੀ ਸੁਰਿੰਦਰ ਸਿੰਘ ਜੀ (ਚੀਫ ਕੋਚ ਜੂਡੋ) ਨੂੰ ਮਿਲਣ ਦਾ ਵੀ ਮੌਕਾ ਮਿਿਲਆ। ਸ੍ਰੀ ਸੁਰਿੰਦਰ ਸਿੰਘ ਜੀ (ਚੀਫ ਕੋਚ ਜੂਡੋ) ਨੇ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਜੂਡੋ ਦਾ ਜੋ ਸਮਰ ਕੈਂਪ ਲਗਾਇਆ ਜਾ ਰਿਹਾ ਹੈ, ਇਹ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ।ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਵਿਿਦਆਰਥੀਆ ਨੂੰ ਇਹ ਦੌਰਾ ਕਰਵਾਉਣ ਵਿੱਚ ਐੱਨ.ਆਈ.ਐੱਸ ਦੇ ਜੂਡੋ ਕੋਚ ਸਾਹਿਬਾਨ ਮਿਸ ਸ਼ਾਲੂ ਚੌਧਰੀ, ਸ੍ਰੀ ਪਵਨ ਕੁਮਾਰ, ਸ੍ਰੀ ਸੰਦੀਪ ਹੁੱਡਾ, ਮਿਸ ਡੋਲੀ ਸ਼ਰਮਾ, ਸ੍ਰੀ ਅਦਿਤੀਆ ਅਤੇ ਸ੍ਰੀ ਮਨੀਸ਼ ਨੇ ਅਹਿਮ ਭੂਮਿਕਾ ਨਿਭਾਈ। ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੇ ਸਮੂਹ ਐੱਨ.ਆਈ.ਐੱਸ ਦੇ ਕੋਚ ਸਾਹਿਬਾਨ ਅਤੇ ਸਟਾਫ ਦਾ ਇਹ ਦੌਰਾ ਕਰਵਾਉਣ ਲਈ ਧੰਨਵਾਦ ਕੀਤਾ।