Punjab-Chandigarh

ਕੇਜਰੀਵਾਲ ਦੀ ਅੱਖ ਪੰਜਾਬ ਦੇ ਪਾਣੀਆਂ ਉੱਤੇ-ਅਮਰਜੀਤ ਸਿੰਘ ਘੱਗਾ

ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਆਉਣ ਤੇ ਸ਼ੁਤਰਾਣਾ ਹਲਕੇ ਦੇ ਮੱਥੇ ਤੇ ਲੱਗਾ ਪਛੜੇਪਨ ਵਾਲਾ ਦਾਗ ਧੋ ਦਿਆਂਗੇ

ਪਟਿਆਲਾ -( ਬਲਜੀਤ ਸਿੰਘ ਕੰਬੋਜ )
ਕੇਜਰੀਵਾਲ ਸਿਰੇ ਦਾ ਝੂਠਾ ਅਤੇ ਡਰਾਮੇਬਾਜ਼ ਆਦਮੀ ਹੈ ਅਤੇ ਉਹ ਗਿਰਗਿਟ ਵਾਂਗੂ ਰੰਗ ਬਦਲਣ ਵਿਚ ਪੂਰਾ ਮਾਹਿਰ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਹਲਕੇ ਦੇ ਪਿੰਡ ਗੁਲਾਹੜ ਅਤੇ ਮੌਲਵੀਵਾਲਾ ਵਿਖੇ ਪ੍ਰਭਾਵਸ਼ਾਲੀ ਵਿਸ਼ਾਲ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦੇ ਪਾਣੀਆਂ ਉੱਤੇ ਹੈ ਅਤੇ ਉਹ ਦਿੱਲੀ ਦੇ ਲੋਕਾਂ ਨੂੰ ਆਖਣ ਲੱਗ ਪਿਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਲੈਣ ਦਿਓ, ਦਿੱਲੀ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਕੇਜਰੀਵਾਲ ਤੋਂ ਵੱਡੇ ਅਧਿਕਾਰੀ ਰਹੇ ਸਾਬਕਾ ਕਮਿਸ਼ਨਰ ਸਰਦਾਰ ਘੱਗਾ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਕੇਜਰੀਵਾਲ ਨੂੰ ਮੂੰਹ ਨਾ ਲਗਾਉਣ। ਉਹਨਾਂ ਇਹ ਵੀ ਕਿਹਾ ਕਿ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਵੋਟ ਪਾਉਣੀ
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਲਾਸ਼ਾਂ ਦੀ ਮਿੱਟੀ ਪਲੀਤ ਕਰਨਾ ਹੈ।
ਅਕਾਲੀ ਦਲ ਅਤੇ ਕਾਂਗਰਸ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਾਰੇ ਆਪਸ ਵਿੱਚ ਰਲੇ ਹੋਏ ਹਨ।
ਹਲਕੇ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਸੰਯੁਕਤ ਮੋਰਚੇ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਅਤੇ ਸਾਡੇ ਵਿਧਾਇਕ ਸਰਕਾਰੀ ਖਜ਼ਾਨੇ ਚੋਂ ਤਨਖਾਹ ਵਗੈਰਾ ਨਹੀਂ ਲੈਣਗੇ। ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਪਾਤੜਾਂ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਅਤੇ ਵੱਡੇ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸ਼ੁਤਰਾਣਾ ਹਲਕੇ ਵਿੱਚ ਅੱਜ ਤੱਕ ਨਾ ਕੋਈ ਇੰਡਸਟਰੀ ਲੱਗ ਸਕੀ, ਨਾਹੀ ਕੋੲੀ ਆਧੁਨਿਕ ਹਸਪਤਾਲ ਅਤੇ ਨਾ ਹੀ ਕੋਈ ਕਾਲਜ਼ ਵਗੈਰਾ ਬਣਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੁਹਾਡੇ ਕੋਲ ਮੌਕਾ ਹੈ ਤੇ ਕਿ ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੇ ਲੀਡਰਾਂ ਨੂੰ ਸਵਾਲ ਪੁੱਛੇ ਜਾਣ ਕਿ ਉਹਨਾਂ ਹਲਕੇ ਲਈ ਕੀ ਕੀਤਾ।
ਕਸਟਮ ਵਿਭਾਗ ਦੇ ਕਮਿਸ਼ਨਰ ਰਹਿ ਚੁੱਕੇ ਸਰਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਬੜੇ ਕਮਾਲ ਦੀ ਗੱਲ ਹੈ ਕਿ ਪਟਿਆਲਾ ਰਿਆਸਤ ਦਾ ਹਿੱਸਾ ਰਿਹਾ ਇਹ ਹਲਕਾ ਅੱਜ ਵੀ ਬਹੁਤ ਪਛੜਿਆ ਹੋਇਆ ਹੈ। ਉਹਨਾਂ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਬਣੇ , ਉਹਨਾਂ ਦੀ ਧਰਮਪਤਨੀ ਪਰਨੀਤ ਕੌਰ ਕੇਂਦਰ ਵਿਚ ਮੰਤਰੀ ਬਣੀ, ਕਿੰਨੀ ਵਾਰੀ ਉਹ ਪਟਿਆਲੇ ਤੋਂ ਸਾਂਸਦ ਚੁਣੀ ਗਈ ।
ਪਰ ਉਹਨਾਂ ਨੇ ਇੱਥੇ ਕੋਈ ਕੰਮ ਕਿਉਂ ਨਹੀਂ ਕੀਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਯੁਕਤ ਮੋਰਚੇ ਦੀ ਸਰਕਾਰ ਆਉਣ ਤੇ ਇਸ ਹਲਕੇ ਦੇ ਮੱਥੇ ਤੋਂ ਪਿਛੜੇਪਨ ਦਾ ਦਾਗ ਮਿਟਾ ਦਿਆਂਗੇ। ਉਹਨਾਂ ਇਹ ਵੀ ਕਿਹਾ ਕਿ ਮੇਰਾ ਸੁਪਨਾ ਰਾਜਨੀਤੀ ਵਿੱਚ ਆਕੇ ਪੈਸਾ ਕਮਾਉਣਾ ਨਹੀਂ ਬਲਕਿ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਫਿਲਮੀ ਐਕਟਰ ਅਤੇ ਡਾਇਰੈਕਟਰ ਅੰਜਨੀ ਕੁਮਾਰ, ਦਿੱਲੀ ਤੋਂ ਆਏ ਸਾਬਕਾ ਕਮਿਸ਼ਨਰ ਸੰਜੇ ਸ਼ਰਨ, ਕੁਲ ਹਿੰਦ ਕਿਸਾਨ ਯੂਨੀਅਨ ਸਭਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ, ਸਾਬਕਾ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਘੱਗਾ ਸਮੇਤ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। 

Spread the love

Leave a Reply

Your email address will not be published. Required fields are marked *

Back to top button