ਵਣ ਵਿਭਾਗ ਵਰਕਰਜ਼ ਯੂਨੀਅਨ ਪੰਜਾਬ, ਰਜਿ: ਨੇ ਕੀਤੀ ਜਿਲਾ ਡੀ.ਐਫ.ਓ. ਨਾਲ ਮੀਟਿੰਗ
Harpreet Kaur ( The Mirror Time )
26 ਅਪ੍ਰੈਲ 2023 ( ਪਟਿਆਲਾ) ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਜਿਲਾ ਵਣ ਮੰਡਲ ਅਫ਼ਸਰ, ਪਟਿਆਲਾ ਸ੍ਰੀਮਤੀ ਵਿਦਿਆ ਸਾਗਰੀ ਆਰ.ਯੂ. ਆਈ.ਐਫ.ਐਸ. ਨਾਲ ਮੀਟਿੰਗ ਕਰਕੇ ਵਣ ਮੰਡਲ ਪਟਿਆਲਾ ਅਧੀਨ ਕੰਮ ਕਰਦੇ ਵਰਕਰਾਂ ਦੀਆਂ ਜਾਇਜ ਮੰਗਾਂ ਨੂੰ ਵਿਚਾਰਿਆ ਗਿਆ ਅਤੇ ਕੰਮ ਕਰਦੇ ਡੇਲੀਵੇਜਿਜ਼ ਦਿਹਾੜੀਦਾਰ ਕਾਮਿਆਂ ਦੀ ਸੀਨੀਆਰਤਾ ਲਿਸਟ ਬਿਨਾਂ ਪੱਖਪਾਤ ਤੋਂ 31—03—2023 ਤੱਕ ਕਾਪੀ ਮੁਕੰਮਲ ਕਰਕੇ ਯੂਨੀਅਨ ਨੂੰ ਇੱਕ ਹਫਤੇ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ। ਮਾਰਚ 2020 ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮਿਨੀਮਮ ਵੇਜ ਐਕਟ ਤਹਿਤ ਘੱਟੋ—ਘੱਟ ਤੈਅ ਕੀਤੀਆਂ ਉਜਰਤਾਂ ਵਿੱਚ ਵਾਧੇ ਦਾ ਏਰੀਅਰ ਬਕਾਇਆ ਦਿੱਤਾ ਜਾਵੇ ਅਤੇ ਨਿਤ ਵਰਤੋ ਦੇ ਔਜਾਰ ਸੰਦ ਮੁਹਈਆ ਕਵਵਾਉਣ ਬਾਰੇ ਅਤੇ ਸਮੂਹ ਕਾਮਿਆਂ ਨੁੰ ਜੀ.ਪੀ.ਫੰਡ ਸਕੀਮ ਤਹਿਤ ਲਾਭ ਇੱਕ ਹਫਤੇ ਅੰਦਰ ਅੰਦਰ ਦੇਣ ਦਾ ਭਰੋਸਾ ਦਿੱਤਾ ਗਿਆ। ਇੱਕ ਘੰਟਾ ਚਲੀ ਮੀਟਿੰਗ ਵਿੱਚ ਸਮੂਹ ਵਣ ਰੇਂਜ ਅਫਸਰਾਂ ਨੂੰ ਮੌਕੇ ਪਰ ਹੀ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਨੂੰ ਬਿਨਾਂ ਦੇਰੀ ਤੋਂ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਤੇ ਜਿਲਾ ਵਣ ਮੰਡਲ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਬੰਮਣਾ ਅਤੇ ਜਨਰਲ ਸਕੱਤਰ ਸ੍ਰੀ ਬਲਵੀਰ ਸਿੰਘ ਮੰਡੋਲੀ ਅਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰੇੜ ਅਤੇ ਮੰਡਲ ਦੀਆਂ ਰੇਜਾਂ ਦੇ ਪ੍ਰਧਾਨ, ਸਕੱਤਰ ਹਰਚਰਨ ਸਿੰਘ ਬਦੋਛੀ ਕਲਾਂ (ਸਰਹਿੰਦ) ਗੁਰਪ੍ਰੀਤ ਸਿੰਘ ਨਾਭਾ, ਲਾਜਵੰਤ ਕੌਰ, ਸਮਾਣਾ ਗਿਆਨੀ ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ ਅਤੇ ਕੁਲਵੰਤ ਸਿੰਘ ਥੂਹੀ ਨਾਭਾ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਰਣਜੀਤ ਪਟਿਆਲਾ ਆਦਿ ਨੇ ਭਾਗ ਲਿਆ ਅਤੇ ਅਖੀਰ ਸਰਕਾਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।