ਵਰਲਡ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਵਿਭਾਗ ਨੇ ਆਪਣੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਮਿਸਟਰ ਵਿਕਾਸ ਅਤੇ ਮਿਸ ਅਮਨਪ੍ਰੀਤ ਕੌਰ ਨੂੰ ਮਿਸਟਰ ਅਤੇ ਮਿਸ ਫੇਅਰਵੈਲ ਚੁਣਿਆ ਗਿਆ।
Ajay Verma (The Mirror Time)
Fatehgarh Sahib, ਭੌਤਿਕ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਬੀ.ਐਸ.ਸੀ. ਆਨਸ ਫਿਜ਼ਿਕਸ (2019-22) ਅਤੇ ਐਮ.ਐਸ.ਸੀ. ਭੌਤਿਕ ਵਿਗਿਆਨ / ਆਨਰਜ਼. ਭੌਤਿਕ ਵਿਗਿਆਨ (2020-22) ਕਲਾਸਾਂ ਦੇ ਫਾਇਨਲ ਸਾਲ ਦੇ ਬੈਚਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਸਮੇਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। (ਡਾ.) ਤੇਜਬੀਰ ਸਿੰਘ, ਮੁਖੀ ਭੌਤਿਕ ਵਿਗਿਆਨ ਵਿਭਾਗ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਤੋਂ ਇਲਾਵਾ ਸੱਭਿਆਚਾਰਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਾ ਸਿਰਫ ਪੀਸੀਐਸ, ਸੀਐਸਆਈਆਰ-ਨੈੱਟ, ਗੇਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਯੋਗਤਾ ਪੂਰੀ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਦੀ ਸਫਲਤਾ ਦੀਆਂ ਕਹਾਣੀਆਂ ਦਾ ਹਵਾਲਾ ਦੇ ਕੇ ਉੱਚ ਸਿੱਖਿਆ ਦੇ ਲਾਭਾਂ ‘ਤੇ ਜ਼ੋਰ ਦਿੱਤਾ, ਸਗੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਖੇ ਉਪਲਬਧ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦਾ ਲਾਭ ਲੈਣ ਲਈ ਵੀ ਸੂਚਿਤ ਕੀਤਾ। ਡੀਨ ਸਟੂਡੈਂਟਸ ਵੈਲਫੇਅਰ ਡਾ.ਪ੍ਰੀਤ ਕੌਰ ਨੇ ਮਿਸਟਰ ਐਂਡ ਮਿਸ ਫੇਅਰਵੈਲ ਦੇ ਟਾਈਟਲ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਬੀ.ਐਸ.ਸੀ. ਆਨਰ ਫਿਜ਼ਿਕਸ ਵਿੱਚੋਂ ਮਿਸਟਰ ਵਿਕਾਸ ਅਤੇ ਮਿਸ ਅਮਨਪ੍ਰੀਤ ਕੌਰ ਨੂੰ ਮਿਸਟਰ ਅਤੇ ਮਿਸ ਫੇਅਰਵੈਲ ਚੁਣਿਆ ਗਿਆ। ਐਮ.ਐਸ.ਸੀ. ਆਨਰਜ਼ ਫਿਜ਼ਿਕਸ ਫਾਈਨਲ ਈਅਰ ਦੇ ਵਿਦਿਆਰਥੀ ਸ਼੍ਰੀ ਸਮਰਵਿਜੇ ਸਿੰਘ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਕ੍ਰਮਵਾਰ ਟਾਈਲਸ ਮਿਸਟਰ ਅਤੇ ਮਿਸ ਫੇਅਰਵੈਲ ਲਈ ਚੁਣਿਆ ਗਿਆ। ਇਸੇ ਤਰ੍ਹਾਂ ਐਮ.ਐਸ.ਸੀ. ਭੌਤਿਕ ਵਿਗਿਆਨ ਦੇ ਫਾਈਨਲ ਸਾਲ ਦੇ ਮਿਸਟਰ ਸ਼ਹਿਰੀਨ ਅਤੇ ਸ਼੍ਰੀਮਤੀ ਅਮਨਦੀਪ ਕੌਰ ਨੂੰ ਕ੍ਰਮਵਾਰ ਮਿਸਟਰ ਅਤੇ ਮਿਸ ਫੇਅਰਵੈਲ ਲਈ ਚੁਣਿਆ ਗਿਆ। ਵਿਭਾਗ ਦੇ ਐਕਸਟਰਾ ਕਰੀਕੂਲਰ ਐਕਟੀਵਿਟੀ ਇੰਚਾਰਜ ਡਾ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਡਾ: ਯੋਗੇਸ਼ ਕੇ.ਵਰਮਾਨੀ, ਡਾ: ਹਰਪ੍ਰੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ |