EducationPunjab-Chandigarh

ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਫੈਕਲਟੀ ਨੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਦਾ ਕੀਤਾ ਦੌਰਾ

Ajay Verma

ਪਟਿਆਲਾ, 11 ਅਕਤੂਬਰ:
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਦੇ ਦੋ ਫੈਕਲਟੀ ਮੈਂਬਰਾਂ ਪ੍ਰੋ. ਡਾ: ਸੁਖਪਾਲ ਕੌਰ ਅਤੇ ਪ੍ਰੋਂ ਪਰਮਪ੍ਰੀਤ ਕੌਰ ਨੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਮੁੰਬਈ ਦਾ ਦੌਰਾ ਕੀਤਾ ਅਤੇ ਦੋਵੇਂ ਸੰਸਥਾਵਾਂ ਦਰਮਿਆਨ ਸਾਂਝੇ ਤੌਰ ਉਤੇ ਸਰਟੀਫਿਕੇਟ, ਡਿਪਲੋਮਾ, ਡਿਗਰੀਆਂ ਪ੍ਰੋਗਰਾਮ ਸ਼ੁਰੂ ਕਰਨ ਸਬੰਧੀ ਚਰਚਾ ਕੀਤੀ ਗਈ।
ਜਿਕਰਯੋਗ ਹੈ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਪਹਿਲਾਂ ਹੀ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਮੁੰਬਈ, ਨਾਲ ਜੋ ਕਿ ਸਮਾਜਿਕ ਸਿੱਖਿਆ ਲਈ ਏਸ਼ੀਆ ਦੀ ਸਭ ਤੋਂ ਪੁਰਾਣੀ ਸੰਸਥਾ ਹੈ, ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਸ ਮੌਕੇ ਨੋਡਲ ਅਫ਼ਸਰ ਪ੍ਰੋ. ਮਧੂ ਸ੍ਰੀ ਸ਼ੇਖਰ, ਸਕੂਲ ਆਫ਼ ਵੋਕੇਸ਼ਨਲ ਐਜੂਕੇਸ਼ਨ ਦੀ ਡੀਨ ਅਤੇ ਆਫ਼ਿਸ ਫ਼ਾਰ ਇੰਟਰਨੈਸ਼ਨਲ ਅਫੇਅਰਜ਼, ਸੈਂਟਰ ਫ਼ਾਰ ਸਟੱਡੀ ਆਫ਼ ਸੋਸ਼ਲ ਐਕਸਕਲੂਜ਼ਨ ਐਂਡ ਇਨਕਲੂਸਿਵ ਪਾਲਿਸੀਜ਼ ਦੀ ਚੇਅਰਪਰਸਨ ਨੇ ਦੋਹਾਂ ਸੰਸਥਾਵਾਂ ਵਿਚਕਾਰ ਸਹਿਯੋਗ ਉਤੇ ਚਰਚਾ ਸ਼ੁਰੂ ਕੀਤੀ।
  ਮੀਟਿੰਗ ਦੀ ਪ੍ਰਧਾਨਗੀ ਡਿਪਟੀ ਡਾਇਰੈਕਟਰ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਪ੍ਰੋ: ਸੁਰਿੰਦਰ ਜਸਵਾਲ ਅਤੇ ਕਮੇਟੀ ਦੇ ਮੈਂਬਰ ਪ੍ਰੋ: ਅਸ਼ਵਨੀ ਕੁਮਾਰ, ਪ੍ਰੋਫ਼ੈਸਰ ਅਤੇ ਡੀਨ, ਸਕੂਲ ਆਫ਼ ਡਿਵੈਲਪਮੈਂਟ ਸਟੱਡੀਜ਼, ਪ੍ਰੋ.ਅਬਦੁਲ ਸ਼ਬਾਨ, ਪ੍ਰੋਫ਼ੈਸਰ, ਸੈਂਟਰ ਫ਼ਾਰ ਪਬਲਿਕ ਪਾਲਿਸੀ, ਹੈਬੀਟੇਟ ਐਂਡ ਹਿਊਮਨ ਡਿਵੈਲਪਮੈਂਟ, ਸਕੂਲ ਆਫ਼ ਡਿਵੈਲਪਮੈਂਟ ਸਟੱਡੀਜ਼ ਦੇ ਚੇਅਰਪਰਸਨ, ਪ੍ਰੋ: ਮਨੀਸ਼ ਕੇ. ਝਾਅ, ਪ੍ਰੋਫ਼ੈਸਰ, ਸੈਂਟਰ ਫ਼ਾਰ ਕਮਿਊਨਿਟੀ ਆਰਗੇਨਾਈਜ਼ੇਸ਼ਨ ਐਂਡ ਡਿਵੈਲਪਮੈਂਟ ਪ੍ਰੈਕਟਿਸ, ਸਕੂਲ ਆਫ਼ ਸੋਸ਼ਲ ਵਰਕ ਹਾਜ਼ਰ ਸਨ।
  ਇਸ ਮੌਕੇ ਕਮੇਟੀ ਨੇ ਯੂਨੀਵਰਸਿਟੀ ਵਿੱਚ ਨਵੀਨਤਮ ਪ੍ਰੋਗਰਾਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਜਿਸ ਵਿੱਚ ਦੋਵੇਂ ਸੰਸਥਾਵਾਂ ਇਕੱਠੀਆਂ ਮਿਲ ਕੇ ਕੰਮ ਕਰਨਗੀਆਂ। ਉਹਨਾਂ ਯੂਨੀਵਰਸਿਟੀ ਦੀ ਨੌਜਵਾਨ ਫੈਕਲਟੀ ਲਈ ਖੋਜ ਪ੍ਰੋਜੈਕਟਾਂ ਦੀ ਵੀ ਪੇਸ਼ਕਸ਼ ਕੀਤੀ। ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਇਸ ਉਪਰਾਲੇ ਲਈ ਫੈਕਲਟੀ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ, ਮੁੰਬਈ ਦੇ ਸਹਿਯੋਗ ਅਤੇ ਸਲਾਹ ਨਾਲ ਨਵੀਂਆਂ ਉਚਾਈਆਂ ਹਾਸਲ ਕਰੇਗੀ ਅਤੇ ਇਹ ਪਹਿਲਕਦਮੀਆਂ ਦੋਵਾਂ ਸੰਸਥਾਵਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਵਿਕਸਤ ਕਰਨਗੀਆਂ।

Spread the love

Leave a Reply

Your email address will not be published. Required fields are marked *

Back to top button