ਡਾ. ਅੰਬੇਡਕਰ ਜਯੰਤੀ ਸਬੰਧੀ ਸਮਾਰੋਹ ਵਿੱਚ ਬਲਤੇਜ ਪੁਨੂੰ, ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ,
Suman preet Kaur ( The Mirror Time )
ਪਟਿਆਲਾ : ਵਾਲਮੀਕਿ ਧਰਮ ਸਭਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਸਵ ਮੌਕੇ ਸਮਾਰੋਹ ਗਾਂਧੀ ਨਗਰ ਲਾਹੋਰੀ ਗੇਟ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਆਗੂਆਂ ਵੱਲੋਂ ਸ਼ਮੂਲੀਅਤ ਕਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਸਬੰਧੀ ਅਤੇ ਦੇਸ਼ ਲਈ ਪਾਏ ਗਏ ਉਹਨਾਂ ਦੇ ਯੋਗਦਾਨ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਦੇਜ ਪੰਨੂੰ, ਆਪ ਦੇ ਸੀਨੀਅਰ ਲੀਡਰ ਕੁੰਦਨ ਗੋਗੀਆ, ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਰਾਜਬੀਰ ਸਿੰਘ, ਸ਼ੁਸ਼ੀਲ ਮਿੱਡਾ, ਜਗਮੋਹਨ ਚੌਹਾਨ, ਰੱਜਤ ਜਿੰਦਲ, ਰਾਹੁਲ ਚੌਹਾਨ, ਅਮਿਤ ਵਿੱਕੀ, ਅਖਿਲ, ਰਿਸ਼ਵ ਬਘੇਲੀਆ, ਅਕਾਲੀ ਦਲ ਤੋਂ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਗੁਰਚਰਨ ਸਿੰਘ ਖਾਲਸਾ, ਰਾਣੀ ਗਿੱਲ, ਗੁਰਪਾਲ ਸਿੰਘ ਸਿੱਧੂ, ਦੇਵ ਸਿੰਘ ਰੰਘਰੇਟਾ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ ਭਾਜਪਾ ਤੋਂ ਬੀਬਾ ਜੈ ਇੰਦਰ ਕੌਰ, ਕੇ.ਕੇ ਮਲਹੋਤਰਾ, ਕੇ.ਕੇ. ਸ਼ਰਮਾ, ਪ੍ਰੋ. ਸੁਮੇਰ ਸੀੜਾ, ਸੰਜੀਵ ਸ਼ਰਮਾ ਬਿੱਟੂ, ਸੁਖਵਿੰਦਰ ਕੌਰ ਨੌਲੱਖਾ, ਸੁਰਿੰਦਰਜੀਤ ਸਿੰਘ ਵਾਲੀਆ, ਵਿੰਟੀ ਸੰਗਰ, ਸੋਹਣ ਸਿੰਘ ਸਿੱਧੂ, ਸੈਂਟਰਲ ਵਾਲਮੀਕਿ ਸਭਾ ਦੇ ਪ੍ਰਧਾਨ ਗੇਜਾ ਰਾਮ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਹ ਸਮਾਰੋਹ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸਫਲਤਾ ਪੂਰਵਕ ਚਲਦਾ ਰਿਹਾ।
ਇਸ ਮੌਕੇ ਤੇ ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ ਵਲੋਂ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ। ਪਹੁੰਚੇ ਹੋਏ ਆਗੂਆਂ ਦਾ ਵਾਲਮੀਕਿ ਧਰਮ ਸਭਾ ਵਲੋਂ ਯਾਦਗਾਰੀ ਚਿੰਨ ਭੇਂਟ ਕਰ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਆਗੂ ਪ੍ਰਧਾਨ ਰਾਜੇਸ਼ ਕੁਮਾਰ ਕਾਲਾ, ਰਾਜੇਸ਼ ਕੁਮਾਰ ਨਿੰਦੀ, ਸੋਨੂੰ ਸੰਗਰ, ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ, ਰਾਜੇਸ਼ ਕੁਮਾਰ ਘਾਰੂ, ਸੰਜੇ ਟਾਂਕ, ਮਨੋਜ ਕੁਮਾਰ, ਰਾਜੇਸ਼ ਬੱਗਣ, ਕ੍ਰਿਸ਼ਨ ਹੰਸ, ਨਰਿੰਦਰ ਕੁਮਾਰ, ਜੀਵਨ ਲਾਲ ਪ੍ਰੇਮੀ, ਮੋਹਨ ਲਾਲ ਅਟਵਾਲ, ਰਾਜੀਵ ਜੋਨੀ ਅਟਵਾਲ, ਵਿਨੋਦ ਕੁਮਾਰ, ਰਾਜਾ, ਪੰਮਾ, ਰਾਜੀਵ ਕੁਮਾਰ, ਉਪਿੰਦਰ ਸਿੰਘ ਛਾਂਗਾ, ਆਦਿ ਹਾਜਰ ਸਨ।