ਈਟੀਯੂ ਵਲੋਂ ਤ੍ਰਿਪੜੀ ਸਕੂਲ ਵਿੱਚ ਹੁੰਦੀਆਂ ਆਪਹੁਦਰੀਆਂ ਕਾਰਵਾਈਆਂ ਨੂੰ ਲੈਕੇ ਡੀਈਓ ਦਫਤਰ ਧਰਨਾ।
ਸੀਐਚਟੀ ਤ੍ਰਿਪੜੀ ਸੁਰੇਸ਼ ਕੁਮਾਰ ਦੀਆਂ ਆਪ ਹੁਦਰੀਆਂ ਕਾਰਵਾਈਆਂ ਖਿਲਾਫ ਅੱਜ ਐਲੀਮੈਂਟਰੀ ਟੀਚਰ ਯੂਨੀਅਨ ਰਜਿਸਟਰਡ ਪੰਜਾਬ ਦੀ ਪਟਿਆਲਾ ਇਕਾਈ ਦੇ ਝੰਡੇ ਹੇਠ ਡੀਈਓ ਐਲੀਮੈਟਰੀ ਪਟਿਆਲਾ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਪਹੁੰਚ ਕੇ ਧਰਨਾ ਲਗਾਇਆ ਗਿਆ ਧਰਨੇ ਦੀ ਅਗਵਾਈ ਕਰਦਿਆਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਤ੍ਰਿਪੜੀ ਸਕੂਲ ਦੇ ਅਧਿਆਪਕਾਂ ਵੱਲੋਂ ਜਦੋਂ ਸਕੂਲ ਵਿੱਚ ਹੁੰਦੀਆਂ ਗੈਰਵਿਦਿਕ ਅਤੇ ਆਪਹੁਦਰੀਆਂ ਕਾਰਵਾਈਆਂ ਨੂੰ ਯੂਨੀਅਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਯੂਨੀਅਨ ਵੱਲੋਂ ਡੀਈਓ ਐਲੀਮੈਂਟਰੀ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਦੱਸਿਆ ਗਿਆ ਕਿ ਉਚ ਪ੍ਰਸ਼ਾਸਨ ਵਲੋਂ ਜਦੋਂ ਕੈਮਰਿਆਂ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਤਾਂ ਸਿਰਫ ਕੋਰੀਡੋਰ,ਗੇਟ, ਬਾਥਰੂਮ ਦੇ ਬਾਹਰ,ਸੁੰਨਸਾਨ ਜਗ੍ਹਾ ਤੇ ਲਗਾਉਣ ਸਬੰਧੀ ਲਿਖਤੀ ਪੱਤਰ ਵੀ ਵਿਖਾਇਆ ਗਿਆ,ਓਸ ਦਿਨ ਡੀਈਓ ਵੱਲੋਂ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ ਲਗਭਗ ਇੱਕ ਹਫਤਾ ਹੋਣ ਦੇ ਬਾਵਜੂਦ ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਦਾ ਵਫਦ ਇੱਕ ਦਿਨ ਪਹਿਲਾਂ ਡੀਈਓ ਐਲੀਮੈਂਟਰੀ ਨੂੰ ਦੁਬਾਰਾ ਫਿਰ ਮਿਲਿਆ ਪਰ ਡੀਈਓ ਦਾ ਵਤੀਰਾ ਵਧੀਆ ਨਹੀਂ ਸੀ ਮਸਲੇ ਨੂੰ ਸੁਲਝਾਉਣ ਵਾਲਾ ਨਹੀਂ ਸੀ ਜਿਸ ਤੋਂ ਯੂਨੀਅਨ ਵੱਲੋਂ ਧਰਨੇ ਦਾ ਫੈਸਲਾ ਲਿਆ ਗਿਆ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਾਨ ਸਬਾਈ ਆਗੂ ਜਸਵਿੰਦਰ ਬਾਤਿਸ਼ ਸਬਾਈ ਮੀਤ ਸਕੱਤਰ ਸਤਨਾਮ ਸਿੰਘ ਪਾਲੀਆ ਵੱਲੋਂ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਸੰਬੰਧਿਤ ਸੀਐਚਟੀ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਸਖਤ ਫੈਸਲੇ ਲਵੇਗੀ ਯੂਨੀਅਨ ਡੀਈਓ ਦੇ ਢਿੱਲੇ ਰਵਈਏ ਦੀ ਵੀ ਨਿੰਦਾ ਕਰਦੀ ਹੈ। ਜਦੋਂ ਦੇਰ ਸ਼ਾਮ ਤੱਕ ਚਲਦੇ ਧਰਨੇ ਵਿੱਚ ਭਰੋਸਾ ਦੇਣ ਲਈ ਕੋਈ ਸਾਰਥਕ ਅਧਿਕਾਰੀ ਨਾਂ ਪਾਹੁੰਚਿਆ ਤਾਂ ਹਾਜ਼ਰ ਅਧਿਆਪਕਾਂ ਵੱਲੋਂ ਡੀਈਓ ਦਫਤਰ ਦਾ ਘਿਰਾਓ ਕਰਨ ਦਿੱਤਾ ਤਾਂ ਮੋਕੇ ਤੇ ਹਾਜ਼ਰ ਦਫਤਰ ਦੇ ਕਰਮਚਾਰੀਆਂ ਵੱਲੋਂ ਡੀਈਓ ਪ੍ਰਇਮਰੀ ਤੇ ਹੋਰ ਅਧਿਕਾਰੀਆ ਨਾਲ ਗੱਲਬਾਤ ਕਰਕੇ ਮੋਕੇ ਤੇ ਯੂਨੀਅਨ ਦੀ ਮੰਗ ਮੁਤਾਬਕ ਪੱਤਰ ਜਾਰੀ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਜਿਲ੍ਾ ਆਗੂ ਸੰਦੀਪ ਛੰਨਾ ਸੁਖਮਨਵਿੰਦਰ ਸਿੰਘ ਹਰਦੀਪ ਸਿੰਘ ਗਿੱਲ, ਲਖਵਿੰਦਰ ਸਿੰਘ (ਸਟੇਟ ਅਵਾਰਡੀ)ਬਲਾਕ ਆਗੂ ਸੁਖਵਿੰਦਰ ਸਿੰਘ ਕਾਲੀ ਬਿਕਰਮਜੀਤ ਸਿੰਘ ਭੁੱਲਰ ਅਨਿਲ ਸ਼ਰਮਾ ਮਨਜੀਤ ਸਿੰਘ ਪਾਲੀਆ, ਜਗਮੋਹਣ ਸਿੰਘ ਰਾਠੀਆਂ, ਕੁਲਦੀਪ ਭਿੱਖੀ, ਅਮਨਦੀਪ ਕੁਮਾਰ ਅਮਨ ਫੱਗਣਮਾਜਰਾ,ਰਵੀ ਭਾਰਦਵਾਜ, ਕਰਮਜੀਤ ਸਿੰਘ ਮਾਂਗੇਵਾਲ ਅਤੇ ਭਰਾਤਰੀ ਜੱਥੇਬੰਦੀਆਂ ਦੇ ਨੇਤਾ ਜਿਸ ਵਿਚ ਭੁਪਿੰਦਰ ਸਿੰਘ,ਅਧਿਆਪਕ ਦਲ ਦੇ ਨੇਤਾ ਪ੍ਰਵੀਨ ਕੁਮਾਰ ਸ਼ਰਮਾ ਗੁਰਪ੍ਰੀਤ ਸਿੰਘ ਸੀਲ, ਰਕੇਸ਼ ਕੁਮਾਰ ਸ਼ਰਮਾ ਜਰਨਲ/ਬੀਸੀ ਅਧਿਆਪਕ ਮੰਚ ਵੱਲੋਂ ਰਵੀ ਕੁਮਾਰ ਨਾਭਾ,ਅੱਛਰ ਸ਼ਰਮਾ ਸੁਖਦੇਵ ਸਿੰਘ ਭੰਡਾਰੀ ਐਸਸੀ ਬੀਸੀ ਗਜ਼ਟਿਡ ਐਡ ਨਾਨ ਗਜ਼ਟਿਡ ਵੈਲਫੇਅਰ ਫੈਡਰੇਸ਼ਨ ਪਟਿਆਲਾ ਇਕਾਈ ਦੇ ਜਰਨਲ ਸਕੱਤਰ ਹਰਪਾਲ ਸਿੰਘ, ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤੋਂ ਮੱਘਰ ਸਿੰਘ ਆਦਿ,ਵੱਡੀ ਗਿਣਤੀ ਵਿੱਚ ਜਿਸ ਵਿਚ ਸੁਰਿੰਦਰ ਸਿੰਘ ਭੰਗੂ, ਚਰਨਜੀਤ ਸਿੰਘ ਗੋਰਾਇਆ, ਪੁਸ਼ਪ ਕੁਮਾਰ,ਇਸਟਪ੍ਰੀਤ ਸਿੰਘ।