ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਨੇ ਪਟਿਆਲਾ ਸਹਿਰੀ ਤੋ ਅਕਾਲੀ ਦਲ, ਬੀ.ਐਸ.ਪੀ. ਦੇ ਉਮੀਦਵਾਰ ਹਰਪਾਲ ਜੁਨੇਜ਼ਾ ਨੂੰ ਮੰਗ ਪੱਤਰ ਦਿੱਤਾ
Shiv Kumar:
ਪਟਿਆਲਾ:23 ਅਕਤੂਬਰ,2021: ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁਲਾਜ਼ਮ ਫਰੰਟ ਪੰਜਾਬ ਅਤੇ ਮੁਲਾਜ਼ਮ ਵਿੰਗ ਨਾਲ ਸਬੰਧਤ ਪਟਿਆਲਾ ਸਥਿਤ ਮੁਲਾਜ਼ਮ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸਹਿਰੀ ਤੋ ਉਮੀਦਵਾਰ ਸ੍ਰੀ ਹਰਪਾਲ ਜੁਨੇਜਾਂ ਨੂੰ ਮੁਲਾਜ਼ਮ ਫਰੰਟ ਪੰਜਾਬ ਦੇ ਸੁਬਾਈ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਦੀ ਅਗਵਾਈ ਵਿੱਚ ਮੈਮੋਰੰਡਮ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦੇਦੇ ਹੋਏ ਮੁਲਾਜ਼ਮ ਫਰੰਟ ਪਟਿਆਲਾ ਦੇ ਜਿਲ੍ਰਾ ਪ੍ਰਧਾਨ ਅਮਨਿੰਦਰ ਸਿੰਘ ਬਾਬਾ ਅਤੇ ਜਨਰਲ ਸਕੱਤਰ ਭੁਪਿੰਦਰ ਠਾਕੁਰ ਨੇ ਦੱਸਿਆਂ ਨੇ ਅੱਜ ਦੇ ਇਸ ਸਮਾਗਮ ਵਿੱਚ ਮੁਲਾਜ਼ਮ ਜਥੇਬੰਦੀਆਂ ਜਿਹਨਾਂ ਵਿੱਚ ਅਧਿਆਪਕ ਦਲ, ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ,ਇੰਪਲਾਈਜ਼ ਫੈਡਰੇਸ਼ਨ ਚਾਹਲ, ਕਰਮਚਾਰੀ ਦਲ ਪੰਜਾਬ,ਨਰਸਿੰਗ ਐਸੋਸੀਏਸਨ,ਪੀ.ਆਰ.ਟੀ.ਸੀ. ਕਰਮਚਾਰੀ ਦਲ ਦੇ ਪਟਿਆਲਾ ਸਹਿਰ ਨਾਲ ਸਬੰਧਤ ਕਰਮਚਾਰੀਆਂ ਅਤੇ ਆਗੁਆਂ ਨੇ ਸਮਲੂੀਅਤ ਕੀਤੀ।ਜਥੇਬੰਦੀਆਂ ਦੇ ਆਗੁਆਂ ਗੁਰਚਰਨ ਸਿੰਘ ਕੋਲੀ,ਜਗਜੀਤ ਸਿੰਘ ਮੱਤੀ,ਸੁਖਵਿੰਦਰ ਸਿੰਘ,ਕੁਲਵੰਤ ਸਿੰਘ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਮੁਲਾਜ਼ਮਾਂ ਦੇ ਮਸਲੇ ਤੇ ਮੰਗਾਂ ਦਾ ਹੱਲ ਕੀਤਾ ਹੈ।ਉ੍ਹਨਾਂ ਦੱਸਿਆਂ ਕਿ ਸ੍ਰੋਮਣੀ ਅਕਾਲੀ ਦਲ ਨੇ 26000 ਹਜਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਆਰਡੀਨੈਸ ਪਾਸ ਕਰ ਦਿੱਤਾ ਸੀ,ਜਿਸ ਨੂੰ ਮੋਜੂਦਾ ਸਰਕਾਰ ਨੇ ਰੋਕ ਲਿਆਂ ਹੈ।
ਜਥੇਬੰਦੀਆਂ ਨੇ ਪੱਤਰ ਵਿੱਚ ਮੰਗ ਕੀਤੀ ਕਿ ਮੁਲਾਜ਼ਮ ਦੀਆਂ ਮੰਗਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿੱਚ ਦਰਜ਼ ਕੀਤਾ ਜਾਵੇ।ਜੁਨੇਜਾਂ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਭਰੋਸਾਂ ਦਿੱਤਾ ਕਿ ਸ੍ਰ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਨਣ ਵਾਲੀ ਸਰਕਾਰ ਵਿੱਚ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ।ਉਨ੍ਹਾਂ ਕਿਹਾ ਮੁਲਾਜ਼ਮ ਵਰਗ ਨਾਲ ਕਿਸੇ ਕਿਸ਼ਮ ਦੀ ਬੇਇਨਸਾਫੀ ਨਹੀ ਹੋਣ ਦਿੱਤੀ ਜਾਵੇਗੀ।ਜਥੇਬੰਦੀਆਂ ਨੇ ਜੁਨੇਜਾ ਨੂੰ ਭਰੋਸਾਂ ਦਿੱਤਾ ਕਿ ਆਉਣ ਵਾਲੀਆਂ ਚੋਣਾ ਵਿੱਚ ਪਟਿਆਲਾ ਸਹਿਰ ਦੇ ਮੁਲਾਜ਼ਮ ਸ੍ਰੀ ਜੁਨੇਜਾਂ ਦੀ ਡਟ ਦੇ ਮਦਦ ਕਰਨਗੇ ਅਤੇ ਸਰਕਾਰ ਨੂੰ ਮੁਲਾਜਮ ਵਿਰੋਧੀ ਨੀਤੀਆਂ ਦਾ ਸਬਕ ਸਿਖਾਉਣਗੇ।ੳਨ੍ਹਾਂ ਆਸ ਪ੍ਰਗਟਾਈ ਕਿ 2022 ਵਿੱਚ ਸ੍ਰੋਮਣੀ ਅਕਾਲੀ – ਬੀ.ਐਸ.ਪੀ. ਦੀ ਸਰਕਾਰ ਬਣੇਗੀ।