ਸਕਾਲਰ ਫੀਲਡਜ਼ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ajay Verma ( The Mirror Time)
Patiala, 23 ਜੁਲਾਈ 2022 ਨੂੰ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਆਪਣਾ ਨਾਂ ਸੁਨਿਹਰੀ ਅੱਖਰਾ ਵਿੱਚ ਲਿਖਵਾਇਆ। ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵਿੱਚੋਂ ਜਸ਼ਨਪ੍ਰੀਤ ਕੌਰ ਨੇ ਪਹਿਲੀ ਪੁਜ਼ੀਸ਼ਨ 94 ਫੀਸਦੀ ਅੰਕਾਂ ਨਾਲ ਪ੍ਰਾਪਤ ਕੀਤੀ। ਕਰਮਨਪ੍ਰੀਤ ਸਿੰਘ 93.8 ਫੀਸਦੀ ਅੰਕ ਲੈ ਕੇ ਦੂਜਾ ਅਤੇ ਨੇਹਾ ਜੋਸ਼ੀ 93.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵਿੱਚੋਂ ਜਸ਼ਨਪ੍ਰੀਤ ਕੌਰ ਨੇ ਪਹਿਲੀ ਪੁਜ਼ੀਸ਼ਨਾਂ ਵਿੱਚੋਂ 94 ਫੀਸਦੀ ਅੰਕ ਪ੍ਰਾਪਤ ਕੀਤੇ। ਉਸਨੇ ਅੰਗਰੇਜ਼ੀ ਵਿੱਚ 100 ਵਿੱਚੋਂ 93 ਅੰਕ, ਪੰਜਾਬੀ ਵਿੱਚ 96 ਅੰਕ, ਸਾਇੰਸ ਵਿੱਚ 93 ਅੰਕ, ਸਮਾਜਿਕ ਵਿਗਿਆਨ ਵਿੱਚ 92 ਅੰਕ ਅਤੇ ਸੂਚਨਾ ਤਕਨਾਲੋਜੀ ਵਿੱਚ 96 ਅੰਕ ਪ੍ਰਾਪਤ ਕੀਤੇ। ਕਰਮਨਪ੍ਰੀਤ ਸਿੰਘ ਨੇ 93.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਪੰਜਾਬੀ ਵਿੱਚ 100 ਵਿੱਚੋਂ 100 ਅੰਕ, ਸਾਇੰਸ ਵਿੱਚ 96 ਅੰਕ, ਸਮਾਜਿਕ ਵਿਗਿਆਨ ਵਿੱਚ 91 ਅੰਕ, ਸੂਚਨਾ ਤਕਨਾਲੋਜੀ ਵਿੱਚ 93 ਅੰਕ ਅਤੇ ਨੇਹਾ ਜੋਸ਼ੀ 93.6% ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਉਸਨੇ ਅੰਗਰੇਜ਼ੀ ਵਿੱਚ 90 ਅੰਕ, ਹਿੰਦੀ ਵਿੱਚ 97 ਅੰਕ, ਸਮਾਜਿਕ ਵਿਗਿਆਨ ਵਿੱਚ 98 ਅੰਕ, ਸੂਚਨਾ ਤਕਨਾਲੋਜੀ ਵਿੱਚ 95 ਅੰਕ ਪ੍ਰਾਪਤ ਕੀਤੇ। ਪੁਸ਼ਪਪ੍ਰੀਤ ਸਿੰਘ ਨੇ ਅੰਗਰੇਜ਼ੀ ਵਿੱਚ 92 ਅੰਕ, ਪੰਜਾਬੀ ਵਿੱਚ 96 ਅੰਕ, ਸਮਾਜਿਕ ਵਿਗਿਆਨ ਵਿੱਚ 92 ਅੰਕ ਪ੍ਰਾਪਤ ਕੀਤੇ। ਮਨਜੋਤ ਕੌਰ ਨੇ ਪੰਜਾਬੀ ਵਿੱਚ 90 ਅੰਕ, ਸਮਾਜਿਕ ਵਿਗਿਆਨ ਵਿੱਚ 95 ਅੰਕ, ਸੂਚਨਾ ਤਕਨਾਲੋਜੀ ਵਿੱਚ 95 ਅੰਕ ਪ੍ਰਾਪਤ ਕੀਤੇ। ਹਰਨੂਰਪ੍ਰੀਤ ਕੌਰ ਨੇ ਪੰਜਾਬੀ ਵਿੱਚ 93, ਗਣਿਤ ਵਿੱਚ 97, ਸਮਾਜਿਕ ਵਿਗਿਆਨ ਵਿੱਚ 92 ਅੰਕ ਪ੍ਰਾਪਤ ਕੀਤੇ। ਰਵਨੀਤ ਕੌਰ ਨੇ ਪੰਜਾਬੀ ਵਿੱਚ 99 ਅੰਕ, ਸਮਾਜਿਕ ਵਿਗਿਆਨ ਵਿੱਚ 91 ਅੰਕ ਪ੍ਰਾਪਤ ਕੀਤੇ। ਤਮੰਨਾ ਨੇ ਅੰਗਰੇਜ਼ੀ ਵਿੱਚ 93 ਅੰਕ, ਪੰਜਾਬੀ ਵਿੱਚ 96 ਅੰਕ, ਸਮਾਜਿਕ ਵਿਗਿਆਨ ਵਿੱਚ 90 ਅੰਕ, ਸੂਚਨਾ ਤਕਨਾਲੋਜੀ ਵਿੱਚ 95 ਅੰਕ ਪ੍ਰਾਪਤ ਕੀਤੇ ਹਨ। ਪੰਜਾਬੀ ਵਿਸ਼ੇ ਵਿੱਚ ਵਿਦਿਆਰਥੀਆਂ ਨੇ ਪ੍ਰਨੀਤ ਕੌਰ 91, ਪ੍ਰਨੀਤ ਕੌਰ 99, ਅਵਨੀਤ ਕੌਰ 94, ਸੁਖਮਨਜੋਤ 92, ਸਹਿਜ ਪ੍ਰੀਤ ਕੌਰ 90, ਖੁਸ਼ਮੀਤ ਕੌਰ 94, ਹਰਸ਼ਨੂਰ ਕੌਰ 95, ਪਰਵਿੰਦਰ ਕੌਰ ਨੇ 95 ਅੰਕ ਪ੍ਰਾਪਤ ਕੀਤੇ।

ਸਕੂਲ ਦੇ ਸਾਰੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆਂ ਗਿਆ। ਸਕੂਲ ਦੀ ਮਨੇਜਮੈਂਟ ਵੱਲੋਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਸ਼ਾਸਨ ਅਤੇ ਸਕੂਲ ਦੇ ਚੇਅਰਮੈਨ ਪ੍ਰੋ. ਚੱਢਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਤੀਜਿਆਂ ਦਾ ਕੱਦ, ਮਿਹਨਤ ਦੀ ਖ਼ੁਰਾਕ ਤੇ ਨਿਰਭਰ ਕਰਦਾ ਜਿੰਨੀ ਤੁਸੀ ਆਪਣੀ ਜ਼ਿੰਦਗੀ ਵਿੱਚ ਆਪਣੇ ਉਦੇਸ਼ ਦੀ ਪੂਰਤੀ ਕਰਨ ਲਈ ਮਿਹਨਤ ਕਰੋਂਗੇ ਉਨ੍ਹਾਂ ਹੀ ਜਲਦੀ ਤੁਸੀਂ ਆਪਣੀ ਮੰਜ਼ਿਲ ਪ੍ਾਪਤ ਕਰ ਲਵੋਂਗੇ ਇਸ ਲਈ ਜਿੰਦਗੀ ਵਿੱਚ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।