Punjab-Chandigarh

ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਰੋਹ ਕਰਵਾਇਆ ਗਿਆ

Harpreet kaur ( The Mirror Time )

   ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਉੱਘੇ ਸ਼ਾਇਰ ਕੁਲਵੰਤ ਸੈਦੋਕੇ ਦੇ ਛੰਡਬੱਦ ਕਾਵਿ ਸੰਗ੍ਰਹਿ “ਕਸਤੂਰੀ ਗੰਢਾਂ” ਦਾ ਲੋਕ ਅਰਪਣ ਕੀਤਾ ਗਿਆ। ਖਚਾਖੱਚ ਭਰੇ ਹਾਲ ਵਿੱਚ ਹਾਜ਼ਰ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ ਐੱਸ ਅਨੰਦ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਇਆ। ਸਮਾਗਮ ਦਾ ਅਗਾਜ਼ ਕਰਦਿਆਂ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਵੱਲੋਂ ਪੁਸਤਕ ਦੇ ਲੇਖਕ ਬਾਰੇ ਸੰਖੇਪ ਜਾਣ ਪਛਾਣ ਕਰਵਾਈ ਗਈ। ਪੁਸਤਕ ਉਪਰ  ਉੱਘੇ ਚਿੰਤਕ ਤੇ ਆਲੋਚਕ ਡਾ ਲਕਸ਼ਮੀ ਨਰਾਇਣ ਭੀਖੀ ਨੇ  ਪੇਪਰ ਪੜ੍ਹਦਿਆਂ ਦੱਸਿਆ ਕਿ ਪੁਸਤਕ ਦੇ ਲੇਖਕ ਦਾ ਝੁਕਾਅ ਆਦਰਸ਼ ਮਨੁੱਖ ਅਤੇ ਸਵੱਛ ਸਮਾਜ ਦੀ ਸਿਰਜਣਾ ਵੱਲ ਹੈ। ਸਮਾਗਮ ਦੇ ਮੁੱਖ ਮਹਿਮਾਨ ਡਾ ਸਤਨਾਮ ਸਿੰਘ (ਰਿਟਾ) ਡਿ. ਡਾਇਰੈਕਟਰ ਭਾਸ਼ਾ ਵਿਭਾਗ ਅਤੇ ਸ. ਕੁਲਵੰਤ ਸਿੰਘ ਨਾਰੀਕੇ ਮੁੱਖ ਸੰਪਾਦਕ “ਮੈਗਜ਼ੀਨ ਗੁਸਈਆਂ” ਨੇ ਲੇਖਕ ਦੀ ਮਾਨਵਤਾ ਪ੍ਰਤਿ ਪਹੁੰਚ ਲਈ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਡਾ ਮੀਤ ਖਟੜਾ (ਚੰਡੀਗੜ੍ਹ) ਨੇ ਕਿਹਾ ਕਿ ਕੁਲਵੰਤ ਸੈਦੋਕੇ ਦੀ ਸ਼ਾਇਰੀ ਅਹਿਸਾਸ ਅਤੇ ਜਜ਼ਬਾਤ ਦੀ ਸ਼ਾਇਰੀ ਹੈ। ਦਰਸ਼ਨ ਸਿੰਘ ਭੰਮੇ (ਤਲਵੰਡੀ ਸਾਬੋ) ਦਾ ਕਥਨ ਸੀ ਕਿ ਸੈਦੋਕੇ ਦਾ ਰਚਨਾ ਸੰਸਾਰ ਯਥਾਰਥਵਾਦੀ ਹੈ। ਮੰਚ ਵੱਲੋਂ ਵਿਦਵਾਨ ਸ਼ਖਸੀਅਤਾਂ ਅਤੇ ਲੇਖਕ ਨੂੰ ਦੁਸ਼ਾਲੇ ਅਤੇ ਸਨਮਾਨ ਚ੍ਹਿੰਨ ਭੇਟ ਕੀਤੇ ਗਏ। ਕਵਿਤਾ ਦੇ ਸੈਸ਼ਨ ਵਿੱਚ ਨਾਮਵਰ ਕਵੀਆਂ ਵਿੱਚੋਂ ਦਰਸ਼ਨ ਪਸਿਆਣਾ, ਗੁਰਚਰਨ ਪੱਬਾਰਾਲੀ, ਤਰਲੋਚਨ ਮੀਰ, ਪਰਵਿੰਦਰ ਸ਼ੋਖ, ਧਰਮ ਕੰਮੇਆਣਾ, ਡਾ ਸੁਰਜੀਤ ਖੁਰਮਾ, ਡਾ ਸੰਤੋਖ ਸੁੱਖੀ, ਬੂਟਾ ਸਿੰਘ ਭੰਦੋਹਲ, ਡਾ ਸੁਖਮਿੰਦਰ ਸੇਖੋਂ,ਗੁਰਦਰਸ਼ਨ ਸਿੰਘ ਗੁਸੀਲ, ਬਲਵਿੰਦਰ ਸਿੰਘ ਰਾਜ਼, ਜੋਗਾ ਸਿੰਘ ਧਨੌਲਾ, ਜਸਵਿੰਦਰ ਖਾਰਾ, ਬਲਵਿੰਦਰ ਭੱਟੀ, ਗੁਰਪ੍ਰੀਤ ਢਿੱਲੋਂ, ਅੰਗਰੇਜ਼ ਵਿਰਕ, ਤੇਜਿੰਦਰ ਅਨਜਾਣਾ, ਸਤੀਸ਼ ਵਿਦਰੋਹੀ,  ਇੰਜ ਸਤਨਾਮ ਸਿੰਘ ਮੱਟੂ, ਦਵਿੰਦਰ ਪਟਿਆਲਵੀ, ਡਾ ਹਰਪ੍ਰੀਤ ਰਾਣਾ, ਇੰਦਰਪਾਲ ਸਿੰਘ ਪਟਿਆਲਾ, ਸਿਮਰਜੀਤ ਕੌਰ ਸਿਮਰ, ਆਸ਼ਾ ਸ਼ਰਮਾ, ਪੋਲੀ ਬਰਾੜ, ਅੰਮ੍ਰਿਤਪਾਲ ਕੌਰ ਬਰਾੜ, ਹਰਦੀਪ ਕੌਰ ਜੱਸੋਵਾਲ, ਨਿਰਮਲਾ  ਗਰਗ, ਬਲਵਿੰਦਰ ਕੌਰ ਥਿੰਦ, ਅਮਰਜੀਤ ਕੌਰ ਮੋਰਿੰਡਾ, ਚਰਨ ਪੁਆਧੀ, ਸੁਖਵਿੰਦਰ ਸਿੰਘ, ਬਾਬੂ ਸਿੰਘ ਰਹਿਲ, ਸੁਰਿੰਦਰ ਕੌਰ ਬਾੜਾ, ਰਘਬੀਰ ਮਹਿਮੀ, ਖੁਸ਼ਪ੍ਰੀਤ ਹਰੀਗੜ੍ਹ, ਰਵੇਲ ਸਿਧੂ,ਕੁਲਦੀਪ ਕੌਰ ਧੰਜੂ, ਕ੍ਰਿਸ਼ਨ ਧੀਮਾਨ, ਸ਼ਾਮ ਸਿੰਘ ਪ੍ਰੇਮ, ਸਰੂਪ ਸਿੰਘ ਚੌਧਰੀਮਾਜਰਾ, ਤਿਰਲੋਕ ਢਿੱਲੋਂ, ਬਲਦੇਵ ਸਿੰਘ ਬਿੰਦਰਾ, ਹਰਵਿਨ ਸਿੰਘ, ਕੁਲਵਿੰਦਰ ਕੁਮਾਰ, ਗੁਰਿੰਦਰ ਪੰਜਾਬੀ, ਅਤੇ ਅਰਵਿੰਦ ਸੋਹੀ ਨੇ ਰਚਨਾਵਾਂ ਪੜੀਆਂ। ਕੁਲਦੀਪ ਚੱਠਾ, ਮੇਵਾ ਸਿੰਘ ਪਾਹਲੀਆਂ ਅਤੇ ਹਰਪਾਲ ਸ਼ਮਲਾ ਗਰੁੱਪ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਇਹਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ, ਹਰਜੀਤ ਕੈਂਥ, ਰਾਜ ਸਿੰਘ ਬਧੋਸ਼ੀ, ਕਰਮਜੀਤ ਸਿੰਘ ਢਿੱਲੋਂ, ਮਨਮੋਹਣ ਸਿੰਘ ਨਾਭਾ, ਚਰਨ ਬੰਬੀਹਾਭਾਈ, ਰਾਜਿੰਦਰ ਸਿੰਘ ਜਵੰਦਾ, ਸਤਿੰਦਰ ਸਿੰਘ ਘਰਾਚੋਂ, ਦਲੀਪ ਸਿੰਘ ਨਿਰਮਾਣ, ਹਰਜੀਤ ਕੌਰ, ਗੁਰਿੰਦਰ ਸਿੰਘ ਸੰਧੂਆਂ, ਹਰਵਿੰਦਰ ਸਿੰਘ ਗੁਲਾਮ, ਜੇ ਕੇ ਮਿਗਲਾਨੀ, ਤੇ ਰਾਜੇਸ਼ ਕੋਟੀਆ ਨੇ ਵੀ ਸ਼ਮੂਲੀਅਤ ਕੀਤੀ। ਫੋਟੋਗ੍ਰਾਫੀ ਗੁਰਪ੍ਰੀਤ ਜਖਵਾਲੀ ਵੱਲੋਂ ਕੀਤੀ ਗਈ।

Spread the love

Leave a Reply

Your email address will not be published. Required fields are marked *

Back to top button