Punjab-ChandigarhUncategorized

ਬੀਤੇ ਤਿੰਨ ਦਿਨਾਂ ਵਿੱਚ ਬਲਾਕ ਦੇ 40 ਦੇ ਕਰੀਬ ਵਿਅਕਤੀਆਂ ਦੇ ਕਰਵਾਏ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ

Harpreet Kaur ( The Mirror Time )

ਪਟਿਆਲਾ, 26 ਅਪ੍ਰੈਲ:
  ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਲੜੀਵਾਰ ਵੱਖ ਵੱਖ ਬਲਾਕ ਨੂੰ ਮੋਤੀਆ ਮੁਕਤ ਕਰਨ ਲਈ ਬਲਾਕ ਭਾਦਸੋਂ ਤੋਂ ਬਾਦ ਬਲਾਕ ਦੁਧਨਸਾਧਾ ਵੀ ਜਲਦ ਮੋਤੀਆ ਮੁਕਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਮਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਾਦਸੋਂ ਨੂੰ ਮੋਤੀਆ ਮੁਕਤ ਕਰਨ ਤੋਂ ਬਾਦ ਹੁਣ ਬਲਾਕ ਦੁਧਨਸਾਧਾ ਵੀ ਜਲਦ ਮੋਤੀਆ ਮੁਕਤ ਕਰਨ ਲਈ ਉਪਰਾਲੇ ਜੰਗੀ ਪੱਧਰ ਤੇ ਜਾਰੀ ਹਨ ਅਤੇ ਬੀਤੇ ਤਿੰਨ ਦਿਨਾ ਵਿੱਚ ਬਲਾਕ ਦੁਧਨਸਾਧਾ ਦੇ 40 ਦੇ ਕਰੀਬ ਲੋਕਾਂ ਦੇ ਮੋਤੀਆ ਬਿੰਦ ਦੇ ਅਪਰੇਸ਼ਨ ਸਰਕਾਰੀ ਤੇ ਇੰਮਪੈਂਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕਰਵਾਏ ਗਏ ਹਨ।
  ਉਹਨਾਂ ਦੱਸਿਆ ਕਿ ਆਸ਼ਾ ਵੱਲੋਂ ਘਰ ਘਰ ਕੀਤੇ ਸਰਵੇ ਅਤੇ ਡਾਕਟਰੀ ਚੈੱਕਅਪ ਤੋਂ ਬਾਦ ਬਲਾਕ ਦੁਧਨਸਾਧਾ ਵਿੱਚ 80 ਦੇ ਕਰੀਬ ਚਿੱਟੇ ਮੋਤੀਆ ਨਾਲ ਗ੍ਰਸਤ ਵਿਅਕਤੀਆਂ ਦੀ ਪਛਾਣ ਹੋਈ ਸੀ। ਜਿਨ੍ਹਾਂ ਵਿਚੋਂ 40 ਦੇ ਕਰੀਬ ਵਿਅਕਤੀਆਂ ਦੇ ਅੱਖਾਂ ਦੇ ਅਪਰੇਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਰਹਿੰਦੇ ਵਿਅਕਤੀਆਂ ਦੇ ਆਉਂਦੇ ਦੋ ਦਿਨਾਂ ਵਿੱਚ ਅਪਰੇਸ਼ਨ ਕਰਵਾ ਕੇ ਬਲਾਕ ਨੂੰ ਮੋਤੀਆ ਮੁਕਤ ਕਰਵਾ ਦਿੱਤਾ ਜਾਵੇਗਾ।
  ਜ਼ਿਲ੍ਹਾ ਨੋਡਲ ਅਫ਼ਸਰ ਰਾਸ਼ਟਰੀ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈਸ ਡਾ.ਐਸ.ਜੇ. ਸਿੰਘ ਨੇ ਕਿਹਾ ਕਿ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਦਾ ਜੋ ਅਭਿਆਨ ਚੱਲ ਰਿਹਾ ਹੈ, ਜਿਸ ਵਿੱਚ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਅਪਥਾਲਮਿਕ ਅਫ਼ਸਰਾਂ ਨੂੰ ਹਦਾਇਤਾਂ  ਜਾਰੀ ਕੀਤੀਆਂ ਜ ਚੁੱਕੀਆਂ ਹਨ ਕਿ ਉਹ ਆਪਣੇ ਆਪਣੇ ਬਲਾਕਾਂ ਨੂੰ ਜਲਦ ਮੋਤੀਆ ਮੁਕਤ ਕਰਵਾਉਣ। ਉਹਨਾਂ ਕਿਹਾ ਕਿ ਨੋਡਲ ਅਫ਼ਸਰ ਅਪਥਾਲਮਿਕ ਅਫ਼ਸਰ ਸ਼ਕਤੀ ਖੰਨਾ ਦੀ ਸੁਪਰਵੀਜਨ ਵਿੱਚ ਇਸ ਕੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਮੁਹਿੰਮ ਤਹਿਤ ਲੋੜਵੰਦ ਵਿਅਕਤੀਆਂ ਦੇ ਅੱਖਾਂ ਦੇ ਚਿੱਟੇ ਮੋਤੀਏ ਦੇ ਸਰਕਾਰੀ ਅਤੇ ਇੰਮਪੈਂਲਡ ਹਸਪਤਾਲਾਂ ਵਿਚੋਂ ਬਿਲਕੁਲ ਮੁਫ਼ਤ ਕਰਵਾਏ ਜਾ ਰਹੇ ਹਨ ਅਤੇ ਕੋਈ ਹੋਰ ਲੋੜਵੰਦ ਵਿਅਕਤੀ ਵੀ  ਇਸ ਮੁਹਿੰਮ ਦਾ ਲਾਭ ਲੈਣ ਲਈ ਨੇੜੇ ਦੇ ਸਿਹਤ ਕੇਂਦਰ ਜਾਂ ਏਰੀਏ ਦੀ ਆਸ਼ਾ ਨਾਲ ਸੰਪਰਕ ਕਰ ਸਕਦਾ ਹੈ।  

Spread the love

Leave a Reply

Your email address will not be published. Required fields are marked *

Back to top button