Punjab-ChandigarhTop News

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਰਵਾਏ ਵੱਖ ਵੱਖ ਸਮਾਗਮ

ਪਟਿਆਲਾ, 1 ਦਸੰਬਰ:
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪ੍ਰਿੰਸੀਪਲ ਪ੍ਰੋ. ਕੁਸੁਮ ਲਤਾ ਦੀ ਅਗਵਾਈ ਹੇਠ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਅਤੇ ਕਾਮਰਸ ਵਿਭਾਗ ਵੱਲੋਂ ਵਿੱਤੀ ਸਾਖਰਤਾ ਉਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ, ਡਿਸਟੈਂਸ ਐਜੂਕੇਸ਼ਨ ਵਿਭਾਗ ਅਤੇ ਕੋਆਰਡੀਨੇਟਰ ਆਫ਼ ਇੰਟਰਨਲ ਆਡਿਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ  ਡਾ. ਹਰਪ੍ਰੀਤ ਕੌਰ ਕੋਹਲੀ ਰਿਸੋਰਸ ਪਰਸਨ ਵਜੋਂ ਹੁੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਜਟ ਬਣਾਉਣਾ, ਬਚਤ ਕਰਨਾ, ਉਧਾਰ ਲੈਣਾ, ਨਿਵੇਸ਼ ਕਰਨਾ, ਅਸਲ ਜੀਵਨ ਦੇ ਵਿੱਤ ਸਬੰਧੀ ਫ਼ੈਸਲਿਆਂ ਦੇ ਬੁਨਿਆਦੀ ਸੰਕਲਪਾਂ ਬਾਰੇ ਜਾਗਰੂਕ ਕਰਨਾ ਹੈ। ਪ੍ਰੋਗਰਾਮ ਦਾ ਸੰਚਾਲਨ ਕਾਮਰਸ ਵਿਭਾਗ ਦੇ ਮੁਖੀ ਡਾ. ਵਨੀਤਾ ਰਾਣੀ ਵੱਲੋਂ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਕੰਪਿਊਟਰ ਵਿਭਾਗ ਨੇ ਸਾਈਬਰ ਅਟੈਕ ਅਤੇ ਸਾਈਬਰ ਅੱਤਵਾਦ ਉਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਵੀ ਕੀਤਾ। ਇੰਸਪੈਕਟਰ ਤਰਨਦੀਪ ਕੌਰ, ਇੰਚਾਰਜ ਵਿਮੈਨ ਹੈਲਪ ਡੈਸਕ ਵੱਲੋਂ ਸਮਾਜ ਵਿਚ ਪ੍ਰਚਲਿਤ ਸਾਈਬਰ ਅਪਰਾਧਾਂ ਬਾਰੇ, ਵੈੱਬਸਾਈਟ cybercrime.gov.in ਬਾਰੇ, ਪਟਿਆਲਾ ਵਿਖੇ ਉਪਲਬਧ 24×7 ਸਾਈਬਰ ਹੈਲਪ ਡੈਸਕ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ।
ਸ੍ਰੀ ਵਰੁਣ ਸ਼ਰਮਾ, ਐਸ.ਐਸ.ਪੀ.ਪਟਿਆਲਾ ਅਤੇ ਇੰਸਪੈਕਟਰ ਪੁਸ਼ਪਾ ਦੇਵੀ, ਇੰਚਾਰਜ ਰੋਡ ਸੇਫ਼ਟੀ ਅਤੇ ਟਰੈਫ਼ਿਕ ਰੂਲਜ਼ ਵੱਲੋਂ ਨੈਸ਼ਨਲ ਜੈਂਡਰ ਕੰਪੇਨ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਔਰਤਾਂ ਅਤੇ ਬੱਚਿਆਂ ਨਾਲ ਹੁੰਦੀਆਂ ਹਿੰਸਕ ਵਾਰਦਾਤਾਂ, ਸੜਕ ਸੁਰੱਖਿਆ ਉਪਾਵਾਂ, ਸਾਈਬਰ ਹਮਲਿਆਂ, ਵਾਤਾਵਰਣ ਪ੍ਰਦੂਸ਼ਣ, ਨਸ਼ਿਆਂ ਦੇ ਮਾੜੇ ਪ੍ਰਭਾਵ, ਪੀ.ਐਮ.ਐਮ.(ਪੁਲਿਸ ਮਹਿਲਾ ਮਿੱਤਰ), ਡਰਾਈਵਿੰਗ ਲਾਇਸੈਂਸ ਆਨ ਲਾਈਨ ਬਣਾਉਣ ਦੀ ਆਸਾਨ ਪ੍ਰਕਿਰਿਆ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਵਿਚ ਆਪਣੇ ਆਪ ਨੂੰ ਬਚਾਉਣ ਲਈ ਸ਼ਕਤੀ ਐਪ ਡਾਊਨ ਲੋਡ ਕਰਨ ਬਾਰੇ ਜਾਗਰੂਕ ਕੀਤਾ ਗਿਆ। ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਦੂਜਿਆਂ ਦੀ ਜਾਨ ਬਚਾਉਣ ਦਾ ਪ੍ਰਣ ਲਿਆ ਗਿਆ।ਧੰਨਵਾਦ ਦਾ ਮਤਾ ਡਾ. ਵਨੀਤਾ ਰਾਣੀ ਵੱਲੋਂ ਪੇਸ਼ ਕੀਤਾ ਗਿਆ। ਲਗਭਗ 300 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਰਮਜੀਤ ਕੌਰ, ਡਾ. ਰਿਤੂ ਕਪੂਰ, ਡਾ. ਰੇਖਾ ਰਾਣੀ, ਮੈਡਮ ਸਤਿੰਦਰ ਕੌਰ ਮੈਡਮ ਕਵਿਤਾ, ਡਾ. ਤਰਨਦੀਪ ਕੌਰ ਸਟਾਫ਼ ਹਾਜ਼ਰ ਸੀ।

Spread the love

Leave a Reply

Your email address will not be published. Required fields are marked *

Back to top button