ਭਗਵਾਨ ਦਾਸ ਜੁਨੇਜਾ ਨੇ ਕੀਤਾ ਸਮਰ ਕੈਂਪ ਦਾ ਉਦਘਾਟਨ

Harpreet Kaur (TMT)
Patiala
ਰਾਸ਼ਟਰੀ ਜਯੋਤੀ ਕਲਾ ਮੰਚ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23ਵਾਂ ਸਮਰ ਕੈਂਪ ਰਾਕੇਸ਼ ਠਾਕੁਰ ਡਾਇਰੈਕਟਰ ਦੀ ਸਰਪ੍ਰਸਤੀ ਵਿੱਚ ਚਿਲਡਰਨ ਮੈਮੋਰੀਅਲ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਹੈ। ਜਿਸਦਾ ਅੱਜ ਸ੍ਰੀ ਭਗਵਾਨ ਦਾਸ ਜੁਨੇਜਾ ਜੀ ਗਰੀਨ ਮੈਨ ਐਵਾਰਡੀ ਨੇ ਉਦਘਾਟਨ ਕੀਤਾ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਤ੍ਰਿਭਵਨ ਗੁਪਤਾ ਪ੍ਰਧਾਨ ਦੁਸ਼ਹਿਰਾ ਕਮੇਟੀ ਰਾਸ਼ਟਰੀ ਜਯੋਤੀ ਕਲਾ ਮੰਚ ਅਤੇ ਸਰਪ੍ਰਸਤ ਸ੍ਰੀ ਵਰਿੰਦਰ ਵਰਮਾ ਪਹੁੰਚੇ। ਜੁਨੇਜਾ ਜੀ ਨੇ ਕਿਹਾ ਕਿ ਇਹ ਕੈਂਪ ਬੱਚਿਆਂ ਤੇ ਵਧਿਆ ਸਿਖਲਾਈ ਦਿੰਦਾ ਹੈ ਤੇ ਇਸ ਨਾਲ ਬੱਚਿਆਂ ਵਿੱਚ ਜਾਗਰੂਕਤਾ ਆਉਂਦੀ ਹੈ ਅਤੇ ਬੱਚਿਆਂ ਦਾ ਧਿਆਨ ਮੋਬਾਇਲ ਤੋਂ ਹੱਟਿਆ ਰਹਿੰਦਾ ਹੈ ਤੇ ਨਿਗਾਹ ਵੀ ਬਚਦੀ ਹੈ।
ਤ੍ਰਿਭਵਨ ਗੁਪਤਾ ਜੀ ਨੇ ਦੱਸਿਆ ਕਿ ਬੱਚੇ ਇਸ ਕੈਂਪ ਵਿੱਚ ਡਾਂਸ, ਮਿਊਜਿਕ, ਆਰਟ ਐਂਡ ਕਰਾਫਟ, ਤਾਈ ਕਮਾਡੋ, ਗਨ ਸ਼ੂਟਿੰਗ ਅਤੇ ਮੋਡਲਿੰਗ, ਆਦਿ ਦੀ ਵਧੀਆ ਸਿਖਲਾਈ ਲੈ ਰਹੇ ਹਨ ਜੋ ਕਿ ਤਾਰੀਫ ਦੇ ਕਾਬੀਲ ਹੈ। ਜੁਨੇਜਾ ਜੀ ਨੇ ਅਧਿਆਪਕਾ ਨੂੰ ਗਿਫਟ ਅਤੇ ਰਿਫਰੈਸਮੈਂਟ ਦੇ ਕੇ ਬੱਚਿਆਂ ਦਾ ਤੇ ਟੀਚਰਾਂ ਦਾ ਮਾਣ ਵਧਾਇਆ। ਇਸ ਮੌਕੇ ਤੇ ਸ੍ਰੀ ਮੋਹਨ ਲਾਲ ਚੁੱਘ ਚੇਅਰਮੈਨ, ਨਵਨੀਤ ਵਾਲੀਆ, ਪੀਕੀ, ਦਿਗ ਵਿਜੇ, ਅਮ੍ਰਿਤ ਕੌਰ, ਅਮਨ ਕੌਰ, ਨਿਧੀ ਜਿੰਦਲ, ਗੁਰਜੋਤ ਕੌਰ, ਉਸ਼ਾ, ਆਦਿ ਸ਼ਾਮਿਲ ਹੋਏ।