ਬਸੰਤ ਰਿਤੂ ਕਲੱਬ ਨੇ ਲਗਾਇਆ ਫੱਲਦਾਰ ਬਾਗ
Harpreet kaur (TMT)
patiala
ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਅਤੇ ਸਤੀਸ਼ ਕੁਮਾਰ ਪੱਪੂ ਪਤੀਸਾ ਵਾਲਿਆਂ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਵਿਖੇ 9ਵਾਂ ਫੱਲਦਾਰ ਬਾਗ ਦਾ ਉਦਘਾਟਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਇਸ ਬਾਗ ਦਾ ਨਾਮ ਸ੍ਰੀ ਰਾਧਾ ਕਿਸ਼ਨ ਬਾਗ ਰੱਖਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਪਟਿਆਲਾ ਸ਼ਹਿਰ ਵਿਖੇ 8 ਗੁਰੂ ਦੇ ਬਾਗ ਲਗਾਏ ਜਾ ਚੁੱਕੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕਲੱਬ ਵੱਲੋਂ ਲਗਾਏ ਗਏ 9ਵੇਂ ਫੱਲਦਾਰ ਬਾਗ ਦਾ ਉਦਘਾਟਨ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਬਾਂਸਲ, ਸਤੀਸ਼ ਕੁਮਾਰ ਅਤੇ ਕਲੱਬ ਮੈਂਬਰਾਂ ਨੇ ਮਿਲ ਕੇ ਅੰਬ ਦਾ ਬੂਟਾ ਲਗਾ ਕੇ ਕੀਤਾ। ਕਲੱਬ ਦੇ ਸੰਸਥਾਪਕ ਨੇ ਇਹ ਵੀ ਆਖਿਆ ਕਿ ਇਸ ਬਾਗ ਵਿੱਚ ਵਿੱਚ ਲਗਭਗ 175 ਫੱਲਦਾਰ ਪੌਦੇ ਲਗਾਏ ਜਾ ਰਹੇ ਹਨ। ਜਿਸ ਤੇ ਲਗਭਗ 3.75 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਸਤੀਸ਼ ਕੁਮਾਰ ਪੱਪੂ ਪਤੀਸੇ ਵਾਲਿਆਂ ਵੱਲੋਂ ਇਸ ਬਾਗ ਲਈ 3 ਲੱਖ ਰੁਪਏ ਖਰਚ ਕੀਤਾ ਗਿਆ ਅਤੇ ਰਾਜੇਸ਼ ਸ਼ਰਮਾ ਨੇ ਇਹ ਵੀ ਆਖਿਆ ਕਿ ਗਲੋਬਰ ਵਾਰਮਿੰਗ ਦਾ ਖਤਰਾ ਪੂਰੇ ਵਿਸ਼ਵ ਅੰਦਰ ਮੰਡਰਾ ਰਿਹਾ ਹੈ ਜੋ ਕਿ ਮਾਨਵਤਾ ਲਈ ਬਹੁਤ ਵੱਡਾ ਖਤਰਾ ਹੈ। ਇਸ ਲਈ ਬਦਲ ਹੋਏ ਵਾਤਾਵਰਨ ਦੇ ਮਜਾਜ ਨੂੰ ਮੁੱਖ ਰੱਖਦੇ ਹੋਏ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਵਧੇਰੇ ਪੌਦੇ ਲਗਾਉਣ ਦੇ ਨਾਲ ਨਾਲ ਜਲ ਵੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਵਾਤਾਵਰਨ ਨੂੰ ਬਚਾ ਸਕਦੇ ਹਾਂ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ ਅਸੀਂ ਉਹਨਾਂ ਲਈ ਨਾ ਤਾਂ ਸ਼ੁੱਧ ਪਾਣੀ ਪੀਣ ਲਈ ਛੱਡਿਆ ਅਤੇ ਨਾਂ ਹੀ ਸਾਫ ਸੁੱਥਰਾ ਵਾਤਾਵਰਨ ਬਣਾਉਣ ਲਈ ਅਸੀਂ ਆਪਣਾ ਯੋਗਦਾਨ ਦਿੱਤਾ। ਇਸ ਲਈ ਸਾਨੂੰ ਵਧੇਰੇ ਪੌਦੇ ਲਗਾਉਣ ਅਤੇ ਪਾਣੀ ਨੂੰ ਬਚਾਉਣ ਦੀ ਸਖਤ ਲੋੜ ਹੈ ਇਸ ਪ੍ਰੋਗਰਾਮ ਵਿੱਚ ਸੁਨਿਲ ਕੁਮਾਰ ਸੋਨੂੰ, ਫਕੀਰ ਚੰਦ ਸ਼ਰਮਾ, ਆਦਰਸ਼ ਪਾਲ ਸਿੰਘ ਸੋਢੀ, ਅਸ਼ਵਨੀ ਕੁਮਾਰ, ਸਾਹਿਲ ਗਰਗ, ਦੀਪਕ ਗੁਪਤਾ, ਰਾਮ ਜੀ ਦਾਸ, ਇੰਜੀ: ਰੁਪਿੰਦਰ ਸਿੰਘ ਆਦਿ ਮੈਂਬਰ ਹਾਜਰ ਸਨ।