ਪਿੰਡ ਲੰਗ ਵਿਖੇ ਬਾਬਾ ਬਿਠਲ ਦੀ ਦਰਗਾਰ ’ਤੇ ਹਰ ਸਾਲ ਲਗਾਇਆ ਜਾਂਦਾ ਹੈ ਮੇਲਾ-ਬਾਬਾ ਅਮਨ ਜਖੇਪਲ ਵਾਲੇ
, 22 ਮਈ (ਪਟਿਆਲਾ)-ਪਟਿਆਲਾ ਦੇ ਨੇੜਲੇ ਪਿੰਡ ਲੰਗ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਬਿਠਲ ਦੀ ਦਰਗਾਹ ’ਤੇ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੱਦੀ ਨਸ਼ੀਨ ਬਾਬਾ ਅਮਨ ਜਖੇਪਲ ਵਾਲਿਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਅਮਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਪਿੰਡ ਲੰਗ ਵਿਖੇ ਬਾਬਾ ਜੀ ਦਰਗਾਰ ’ਤੇ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਲਗਾਇਆ ਜਾਂਦਾ ਹੈ ਅਤੇ ਇਸ ਸਥਾਨ ’ਤੇ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਬਾਬਾ ਅਮਨ ਜਖੇਪਲ ਵਾਲਿਆਂ ਨੇ ਦੱਸਿਆ ਕਿ ਦੂਰੋਂ ਨੇੜੀਓਂ ਆਈ ਸੰਗਤ ਲਈ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਂਦਾ। ਮੇਲੇ ਦੌਰਾਨ ਪੰਨਾ ਸੁਲਤਾਨ ਅਤੇ ਉਸ ਦੇ ਸਾਥੀਆਂ ਨੇ ਕਬਾਲੀਆਂ ਨਾਲ ਆਪਣੇ ਫਨ ਦਾ ਮੁਜਾਹਰਾ ਕਰਕੇ ਸੰਗਤ ਨੂੰ ਕੀਲ ਕੇ ਰੱਖਿਆ। ਉਨ੍ਹਾਂ ਦੱਸਿਆ ਕਿ ਮੇਲੇ ਅਤੇ ਭੰਡਾਰੇ ਸੰਬੰਧੀ ਸੰਗਤਾਂ ਵਿਚ ਬਹੁਤ ਉਤਸ਼ਾਹ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਹੌਲਦਾਰ, ਕੇ.ਡੀ. ਮਾਹਲਾ ਯੂ ਟਿਊਬਰ, ਰਾਮ ਕਲਿਆਣ, ਗੀਤਕਾਰ ਪੰਮਾ ਹਰਿਆਊ, ਭੈਰੋਂ ਸ਼ੇਰਮਾਜਰਾ, ਕੇਸਰ ਰੌਂਗਲਾ, ਰਿੰਕੂ ਜਖੇਪਲ। ਮੇਲਾ ਦੌਰਾਨ ਜਲੇਬੀਆਂ ਦਾ ਅਤੁਟ ਲੰਗਰ ਵਰਤਾਇਆ ਗਿਆ।
22ਪੀਟੀਏ
ਪਿੰਡ ਲੰਗ ਵਿਖੇ ਬਾਬਾ ਅਮਨ ਜਖੇਪਲ ਵਾਲੇ ਅਤੇ ਸੇਵਾਦਾਰ ਮੇਲੇ ਮੌਕੇ ਅਰਦਾਸ ਕਰਦੇ ਹੋਏ ਦੂਜੀ ਤਸਵੀਰ ’ਚ ਪੰਨਾ ਸੁਲਤਾਨ ਅਤੇ ਸਾਥੀ ਆਪਣੇ ਫਨ ਦਾ ਮੁਜਾਹਰਾ ਕਰਦੇ ਹੋਏ ਤੀਜੀ ਤਸਵੀਰ ’ਚ ਸੰਗਤ ਲਈ ਜਲੇਬੀਆਂ ਤਿਆਰ ਕਰਦੇ ਸ਼ਰਧਾਲੂ।