“ਪਸੂ ਪਾਲਣ ਕਾਮਿਆਂ ਨੇ ਲਾਇਆ ਧਰਨਾ” “ਅਧਿਕਾਰੀਆਂ ਵੱਲੋ 2 ਮਈ ਦੀ ਮੀਟਿੰਗ ਚ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ ”
Harpreet kaur ( The Mirror Time )
ਪਟਿਆਲਾ( 17/4/2023)ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਪਟਿਆਲਾ ਵੱਲੋਂ ਡਿਪਟੀ ਡਰੈਕਟਰ ਪਸ਼ੂ ਪਾਲਣ ਫਾਰਮ ਪਟਿਆਲਾ ਦੇ ਦਫ਼ਤਰ ਰੌਣੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ| ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਚ ਮੁਲਾਜਮ ਇਸ ਧਰਨੇ ਵਿੱਚ ਹੁੰਮ-ਹੁਮਾ ਕੇ ਪੁੱਜੇ| ਅੱਜ ਦੇ ਧਰਨੇ ਦੀ ਅਗਵਾਈ ਦਰਸ਼ਨ ਬੇਲੂ ਮਾਜਰਾ ,ਲਖਵਿੰਦਰ ਖਾਨਪੁਰ, ਜਸਵੀਰ ਖੋਖਰ, ਦਿਆਲ ਸਿੰਘ ਸਿੱਧੂ ਨੇ ਕੀਤੀ| ਅੱਜ ਸਵੇਰ ਤੋਂ ਵੀ ਵੱਡੀ| ਗਿਣਤੀ ਵਿਚ ਮੁਲਾਜ਼ਮ ਅਪਣੇ ਝੰਡੇ ਮਾਟੋ ਤੇ ਬੇਨਰਾਂ ਨਾਲ ਲੈਸ ਹੋ ਕੇ ਨਾਹਰੇ ਮਾਰਦੇ ਹੋਏ ਵੱਖ-ਵੱਖ ਫ਼ਾਰਮਾਂ ਤੇ ਡਿਸਪੈਂਸਰੀਆਂ ਤੋਂ ਵਹੀਰਾਂ ਘੱਤ ਕੇ ਇਸ ਧਰਨੇ ਵਿੱਚ ਪੁੱਜੇ| ਧਰਨੇ ਵਿੱਚ ਪੁੱਜੇ ਮੁਲਾਜ਼ਮਾਂ ਨੂੰ ਸੋਬਧਨ ਕਰਦਿਆ ਨਾਥ ਸਿੰਘ ਬੁਜਰਕ,ਪ੍ਕਾਸ ਗੰਡਾ ਖੇੜੀ,ਰਣਧੀਰ ਸਿੰਘ ਬਹਿਰ ਸਾਹਿਬ ਤੇ ਕਰਮ ਸਿੰਘ ਨਾਭਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮੁਲਾਜਮਾਂ ਚ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ| ਇੱਕਤਰਤਾ ਨੂੰ ਸਬੋਧਨ ਕਰਦਿਆ ਅਰੁਨ ਕੁਮਾਰ,ਤਰਸੇਮ ਸਿੰਘ,ਗੁਰਜੀਤ ਸਿੰਘ ਤੇ ਸਤਨਮ ਸਿੰਘ ਨੇ ਕਿਹਾ ਕਿ 2020 ਤੇ 2022 ਵਿੱਚ ਵਧੇ ‘ਰੇਟਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ| ਮੁਲਾਜ਼ਮ ਆਗੂਆਂ ਨੇ ਕਿਹਾ ਕਿ ਈ. ਪੀ ਐਫ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਤੇ ਹਰੇਕ ਵਰਕਰ ਨੂੰ ਈ.ਆਈ.ਐਸ ਦਾ ਲਾਭ ਦਿੱਤਾ ਜਾਵੇ| ਮੁਲਾਜ਼ਮਾਂ ਤੇ ਮਾਨਯੋਗ ਕੋਰਟਾਂ ਦੇ ਫੈਸਲੇ ਲਾਗੂ ਕੀਤੇ ਜਾਣ ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਰਾਜਬੀਰ ਸਿੰਘ ,ਰਿੰਕੂ, ਜਗਤਾਰ ਸਿੰਘ, ਤੇ ਕੋਰ ਸਿੰਘ ਨੇ ਕਿਹਾ ਕਿ ਅਮਨ ਸਿਕਉਰਿਟੀ ਵੱਲੋ 10000 ਅਡਵਾਂਸ ਲੇਕੇ ਭਰਤੀ ਕਰਨ ਦੀ ਕੀਤੀ ਜਾ ਰਹੀ ਲੁੱਟ ਨੂੰ ਨੱਥ ਪਾਈ ਜਾਵੇ ਸੀਨੀਆਰਤਾ ਸੂਚੀ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇ ਪਸ਼ੂਆਂ ਨਾਲ ਸੰਬੰਧਤ ਕੰਮ ਜੋਖਮ ਭਰਿਆ ਹੈ ਇਸ ਲਈ ਹਰੇਕ ਵਰਕਰ ਦਾ ਸਰਕਾਰ ਆਪਣੇ ਪੱਧਰ ਤੇ ਬੀਮਾ ਕਰਾਵੇ ਧਰਨੇ ਦੇ ਹਲਾਤ ਉਸ ਸਮੇ ਗੰਭੀਰ ਹੋ ਗਏ ਜਦੋ ਭੜਕੇ ਮੁਲਾਜਮਾਂ ਨੇ ਦਫ਼ਤਰ ਦੇ ਗੇਟ ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਪੁਲਿਸ ਤੇ ਪ੍ਸਾਸਨ ਵੱਲੋ 2 ਮਈ ਦੀ ਮੀਟਿੰਗ ਫ਼ਿਕਸ ਕਰਾਈ ਇਸਤੋ ਤੋ ਬਾਅਦ ਜਾ ਕੇ ਮੁਲਾਜਮ ਸਾਂਤ ਹੋਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਬੰਸ ਸਿੰਘ, ਭਜਨ ਸਿੰਘ ,ਇਕਬਾਲ ਸਿੰਘ ਨਾਭਾ,ਮਸਤ ਰਾਮ, ਰਾਜਿੰਦਰ ਸਿੰਘ ਤੇ ਬਿਪਨ ਪ੍ਸਾਦ ਮੁਲਾਜ਼ਮ ਆਗੂਆਂ ਨੇ ਚਿਤਾਵਨੀ ਭਰੇ ,ਲਹਿਜ਼ੇ ਵਿਚ ਕਿਹਾ ਕਿ ਜੇਕਰ ਅਧਿਕਾਰੀਆਂ ਵੱਲੋਂ 2 ਮਈ ਨੂੰ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਆਉਣ ਵਾਲੇ ਸਮੇਂ ਵਿਚ ਤਿੱਖਾ ਤੇ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੇ ਨਿਕਲਣ ਵਾਲੇੇ ਸਿਟਿਆਂ ਦੇ ਜਿੰਮੇਵਾਰ ਇਹ ਅਧਿਕਾਰੀ ਹੋਣਗੇ ਇਸ ਇਕੱਤਰਤਾ ਨੂੰ ਹੋਰਨਾਂ ਤੋਂ ਇਲਾਵਾ ਮਾਨ ਸਿੰਘ,ਜਗਦੀਸ ਕੁਮਾਰ,ਕਾਲਾ ਸਿੰਘ ਤੇ ਬੀਰੂ ਰਾਮ ਨੇ ਸਬੋਧਨ ਕੀਤਾ