Punjab-ChandigarhTop News

ਭੜਕੇ ਜਲ ਸਪਲਾਈ ਕਾਮਿਆਂ ਨੇ ਮੁੱਖ ਦਫਤਰ ਘੇਰਿਆ

ਅੱਜ ਇੱਥੇ ਮੁਲਾਜਮਾਂ ਦੀ ਸਿਰਮੋਰ ਜਥੇਬੰਦੀ ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਸਮੁੱਚੇ ਪੰਜਾਬ ਵਿੱਚੋ ਪਹੁਚੇ ਮੁਲਾਜਮਾਂ (ਵਰਕਰਾਂ) ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਾਲ ਨਾਭਾ ਰੋਡ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਲਾਮਿਸਾਲ ਧਰਨਾ ਸੂਬਾਈ ਆਗੂਆਂ ਮੱਖਣ ਵਹਿਦਪੁਰੀ, ਅਨਿਲ ਕੁਮਾਰ ਬਰਨਾਲਾ ਅਤੇ ਗੁਰਵਿੰਦਰ ਸਿੰਘ ਖਮਾਣੋ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਬਲਰਾਜ ਮੌੜ, ਦਰਸ਼ਨ ਬੇਲੂਮਾਜਰਾ, ਜਸਵੀਰ ਖੋਖਰ, ਦਰਸ਼ਨ ਚੀਮਾ, ਸੁਖਚੈਨ ਬਠਿੰਡਾ, ਕਰਮ ਸਿੰਘ ਰੋਪੜ, ਸਤਿਅਮ ਮੋਗਾ, ਅਮਰਜੀਤ ਕੁਮਾਰ ਹੁਸ਼ਿਆਰਪੁਰ, ਨਿਰਭੈ ਸਿੰਘ ਲੁਧਿਆਣਾ, ਫੁੰਮਣ ਸਿੰਘ ਕਾਠਗੜ੍ਹ, ਜਨਕ ਮਾਨਸਾ, ਲਖਵਿੰਦਰ ਸਿੰਘ ਪਟਿਆਲਾ (ਸਿੰਚਾਈ) ਮਾਲਵਿੰਦਰ ਸਿੰਘ ਸੰਧੂ ਸੰਗਰੂਰ, ਰਾਜਿੰਦਰ ਪਾਠਨਕੋਟ, ਸੁਰਿੰਦਰ ਗੁਰਦਾਸਪੁਰ, ਬਲਜਿੰਦਰ ਗਰੇਵਾਲ ਲੁਧਿਆਣਾ ਨੇ ਸਰਕਾਰ ਤੇ ਵਰਦਿਆਂ ਕਿਹਾ ਕਿ ਵਿਭਾਗ ਦੀ ਅਫਸਰਸ਼ਾਹੀ ਵਲੋਂ ਕਿਸੇ ਵੀ ਮੁਲਾਜ਼ਮ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ।


ਉਨ੍ਹਾਂ ਕਿਹਾ ਕਿ ਪੇਂਡੂ ਜਲ ਯੋਜਨਾਵਾਂ ਪਿੰਡਾਂ ਦੀਆਂ ਨਵੀਆਂ ਬਣਨ ਵਾਲੀਆ ਪੰਚਾਇਤ ਸਿਰ ਮੜਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਜਦ ਕਿ ਪਹਿਲਾਂ ਪੰਚਾਇਤਾਂ ਨੂੰ ਸੌਂਪੀਆਂ ਜਲ ਯੋਜਨਾਵਾਂ ਲੋਕਾਂ ਨੂੰ ਸਾਫ ਪਾਣੀ ਦੇਣ ਤੋਂ ਅਸਮਰੱਥ ਹਨ।
ਮਾਨਯੋਗ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਦਰਜਾ ਤਿੰਨ ਤੇ ਚਾਰ ਫੀਲਡ ਮੁਲਾਜਮਾ ਨੂੰ ਪਦਉੱਨਤ ਨਹੀਂ ਕੀਤਾ ਗਿਆ। ਮੌਤ ਹੋ ਚੁੱਕੇ ਮੁਲਾਜਮਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
6162/95 ਰਿੱਟ ਪਟੀਸ਼ਨ ਨਾਲ ਸਬੰਧਿਤ ਪਟੀਸ਼ਨਾਰਾਂ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ। 20—20 ਸਾਲਾਂ ਤੋਂ ਲੱਗੇ ਕੰਟਰੈਕਟ ਕਾਮਿਆ ਨੂੰ ਵਿਭਾਗ ਵਿੱਚ ਲੈ ਕੇ ਪੱਕਾ ਨਹੀਂ ਕੀਤਾ ਜਾ ਰਿਹਾ। ਸੰਘਰਸ਼ ਦੇ ਦਬਾਅ ਹੇਠ ਮੁੱਖ ਇੰਜਨੀਅਰਾਂ ਤੇ ਡਿਪਟੀ ਡਾਇਰੈਕਟਰ ਵਲੋਂ ਜੱਥੇਬੰਦੀ ਨੂੰ 11 ਜੂਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਤੇ ਮੰਗਾ ਦੇ ਹੱਲ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਇਕੱਤਰਤਾ ਵਲੋਂ ਮਤਾ ਪਾਸ ਕਰਕੇ ਜਲ ਸਰੋਤ ਦੇ ਪ੍ਰਮੁੱਖ ਸਕੱਤਰ ਵਲੋਂ ਨਹਿਰੀ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਦੀ ਮੁਅੱਤਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।

Spread the love

Leave a Reply

Your email address will not be published. Required fields are marked *

Back to top button