Punjab-ChandigarhTop News
ਅੰਮ੍ਰਿਤਸਰ ਪੁਲਸ ਨੇ ਹਾਈ ਕੋਰਟ ਦਾ ਜੱਜ ਕੀਤਾ ਗ੍ਰਿਫ਼ਤਾਰ
Dharmveer Gill
Amritsar
ਅੰਮ੍ਰਿਤਸਰ ਪੁਲਸ ਵੱਲੋਂ ਇਕ ਨਕਲੀ ਜੱਜ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ਨੂੰ ਹਾਈ ਕੋਰਟ ਦਾ ਜੱਜ ਦੱਸਦਾ ਸੀ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਸ ਨਕਲੀ ਜੱਜ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕੀਤਾ ਹੈ। ਇਸ ਨਕਲੀ ਜੱਜ ਦੇ ਕੋਲੋਂ ਇਕ ਹੋਡਾ ਸਿਟੀ ਕਾਰ ਅਤੇ ਉਸ ਦੇ ਉੱਪਰ ਲੱਗੀ ਨੀਲੀ ਬੱਤੀ ਵੀ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਏਸੀਪੀ ਨੋਰਥ ਨਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਸ਼ੁ ਧੀਰ ਨਾਮ ਦਾ ਵਿਅਕਤੀ ਜੋ ਕਿ ਅੰਮ੍ਰਿਤਸਰ ਦੇ ਸ਼ਾਸ਼ਤਰੀ ਨਗਰ ਵਿੱਚ ਰਹਿ ਰਿਹਾ ਹੈ ਉਹ ਆਪਣੇ ਆਪ ਨੂੰ ਹਾਈ ਕੋਰਟ ਦਾ ਜੱਜ ਦੱਸਦਾ ਹੈ। ਏਸੀਪੀ ਨੇ ਦੱਸਿਆ ਕਿ ਨਕਲੀ ਜੱਜ ਦੇ ਕੋਲ ਗ੍ਰਹਿ ਵਿਭਾਗ ਦਾ ਨਕਲੀ ਅਥਾਰਟੀ ਲੈਟਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।