ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਇੱਕ ਔਰਤ ਦੀ ਬੱਸ ਹੇਠਾਂ ਆਉਣ ਨਾਲ ਹੋਈ ਮੌਤ
Dharmveer Gill
Amritsar
ਅਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਪਨਬਸ ਦੇ ਡਰਾਈਵਰ ਵੱਲੋ ਇਕ ਔਰਤ ਨੂੰ ਬੱਸ ਹੇਠਾਂ ਦੇ ਦਿੱਤਾ ਜਿਸਦੇ ਚਲਦੇ ਬੱਸ ਹੇਠਾਂ ਆਉਣ ਦੇ ਨਾਲ ਔਰਤ ਦੀ ਮੌਤ ਹੋ ਗਈ ਤੇ ਮੋਕੇ ਤੋਂ ਹੀ ਬੱਸ ਡਰਾਈਵਰ ਫਰਾਰ ਹੋ ਗਿਆ ਜਾਨਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਜਿਸਦਾ ਨਾਮ ਰਾਣੀ ਹੈ ਉਸਦੇ ਲੜਕੇ ਸ਼ਹਨਾਜਗਿੱਲ ਨੇ ਦੱਸਿਆ ਕਿ ਅਸੀਂ ਪੰਡੋਰੀ ਵੜੈਚ ਅੰਬਰਸਰ ਦੇ ਰਹਿਣ ਵਾਲੇ ਹਾਂ ਉਨ੍ਹਾਂ ਕਿਹਾ ਕਿ ਮੈਂ ਮੇਰੀ ਪਤਨੀ ਤੇ ਮੇਰੀ ਮਾਤਾ ਬੱਸ ਸਟੈਂਡ ਤੋਂ ਰਾਮਬਾਗ ਵੱਲ ਜਾ ਰਹੇ ਸੀ ਕੀ ਪਿੱਛੋਂ ਦੀ ਪਨਬੱਸ ਕਮਪਣੀ ਦੀ ਸਰਕਾਰੀ ਬੱਸ ਬੜੀ ਤੇਜ਼ ਰਫ਼ਤਾਰ ਨਾਲ ਆਈ ਤੇ ਉਸਨੇ ਮੇਰੀ ਮਾਤਾ ਨੂੰ ਟੱਕਰ ਮਾਰ ਦਿੱਤੀ ਤੇ ਪਾਸੇ ਹੇਠਾਂ ਦੇ ਦਿੱਤਾ ਹੈ ਜਿਸਦੇ ਚਲਦੇ ਉਨ੍ਹਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਤੇ ਬੱਸ ਡਰੈਵਰ ਬੱਸ ਛੱਡ ਕੇ ਭੱਜ ਗਿਆ ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ
ਓਥੇ ਹੀ ਥਾਣਾ ਬੱਸ ਸਟੈਂਡ ਦੀ ਪੁਲਸ ਚੌਂਕੀ ਦੇ ਅਧਿਕਾਰੀ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਨਬਸ ਦੇ ਡਰਾਈਵਰ ਵੱਲੋ ਇੱਕ ਔਰਤ ਜਿਸਦਾ ਨਾ ਰਾਣੀ ਹੈ ਉਸ ਨੂੰ ਟੋਰ ਉਹਦੀ ਬੱਸ ਹੇਠਾਂ ਦੇ ਦਿੱਤਾ ਹੈ ਜਿਸ ਦੇ ਚੱਲਦੇ ਉਸ ਦੀ ਮੌਤ ਹੋ ਗਈ ਹੈ ਬੱਸ ਡਰਾਈਵਰ ਫਰਾਰ ਹੋ ਗਿਆ ਹੈ ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਬੱਸ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ