
ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਨੇਤਾ ਅਯਮਨ ਅਲ-ਜ਼ਵਾਹਿਰੀ ਨੂੰ ਡਰੋਨ ਹਮਲੇ ‘ਚ ਮਾਰ ਦਿੱਤਾ ਹੈ। 2011 ਵਿੱਚ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਅਲ ਕਾਇਦਾ ਲਈ ਇਹ ਸਭ ਤੋਂ ਵੱਡਾ ਝਟਕਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਜਵਾਹਿਰੀ ਕਾਬੁਲ ਵਿੱਚ ਸੀਆਈਏ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਅਮਰੀਕੀ ਸੂਤਰਾਂ ਮੁਤਾਬਕ ਕਾਬੁਲ ‘ਚ ਐਤਵਾਰ ਸਵੇਰੇ ਇਕ ਘਰ ‘ਤੇ ਡਰੋਨ ਹਮਲਾ ਕੀਤਾ ਗਿਆ। ਸੀਆਈਏ ਨੂੰ ਖ਼ਬਰ ਮਿਲੀ ਸੀ ਕਿ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਅਲ-ਜ਼ਵਾਹਿਰੀ ਨੇ ਇਸ ਘਰ ਵਿਚ ਸ਼ਰਨ ਲਈ ਸੀ। ਤਾਲਿਬਾਨ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ – ਨਿਆਂ ਹੋਇਆ ਹੈ