ਪੰਜ ਸਾਲਾਂ ਤੋਂ ਨਿਉ ਮਹਾਂਵੀਰ ਸੇਵਾ ਦਲ ਨੂੰ ਰਾਵਣ ਦਾ ਪੁਤਲਾ ਸਾੜਨ ਦੀ ਮਨਜੂਰੀ ਤੱਕ ਨਹੀਂ ਦੇ ਰਹੀ ਕਾਂਗਰਸ ਸਰਕਾਰ: ਅਕਾਸ ਬੋਕਸਰ
Patiala, 11 October: ਨਿਉ ਮਹਾਂਵੀਰ ਸੇਵਾ ਦਲ ਦੇ ਆਗੂ ਅਕਾਸ਼ ਬੋਕਸਰ ਨੇ ਦੁਸ਼ਹਿਰਾ ਮਨਾਉਣ ਨੂੰ ਲੈ ਕੇ ਵੀ ਰਾਜਨੀਤੀ ਕਰਨ ’ਤੇ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅਕਾਸ ਬੋਕਸਰ ਨਿਉ ਮਹਾਂਵੀਰ ਸੇਵਾ ਦਲ ਦੇ ਪ੍ਰਮੁੱਖ ਆਹੁਦੇਦਾਰਾਂ ਵਿਚੋਂ ਹਨ। ਅਕਾਸ ਬੋਕਸਰ ਨੇ ਦੱਸਿਆ ਕਿ ਰਾਜਨੀਤੀ ਦਾ ਐਨਾ ਨੀਵਾਂ ਪੱਧਰ ਪਹਿਲੀ ਵਾਰ ਦੇਖਿਆ ਹੈ ਜਦੋਂ ਕਿ ਨਿਉ ਮਹਾਂਵੀਰ ਸੇਵਾ ਦਲ ਨੂੰ ਪਿਛਲੇ ਚਾਰ ਸਾਲਾਂ ਤੋਂ ਦੁਸ਼ਹਿਰਾ ਮਨਾਉਣ ਦੀ ਮਨਜੂਰੀ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੇਅਰ ਖੁੱਦ ਰਾਮ ਲੀਲਾ ਵਿਚ ਰੋਲ ਕਰਕੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਦੇ ਸੰਦੇਸ਼ ਦੇਣ ਦੀ ਕੋਸ਼ਿਸ ਕਰ ਰਿਹਾ ਹੈ ਅਤੇ ਦੂਜੇ ਪਾਸੇ ਨਿਉ ਮਹਾਂਵੀਰ ਸੇਵਾ ਦਲ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਅਕਾਸ ਬੋਕਸਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 31 ਸਾਲਾਂ ਤੋਂ ਦੁਸ਼ਹਿਰੇ ਦਾ ਤਿਉਹਾਰ ਮਹਾਂਵੀਰ ਮੰਦਰ ਚੌਂਕ ਵਿਚ ਮਨਾ ਰਹੇ ਹਨ। ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਆਈ ਤਾਂ ਰਾਜਨੀਤੀ ਰੰਜਿਸ਼ ਦੇ ਕਾਰਨ ਉਨ੍ਹਾਂ ਦੀਆਂ ਸਾਰੀਆਂ ਮਨਜੂਰੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦਾ ਸੰਸਥਾ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੁਸ਼ਹਿਰਾ ਮਨਾਉਣ ਅਤੇ ਰਾਵਣ ਸਾੜਨ ਦੀ ਮਨਜੂਰੀ ਹੀ ਨਹੀਂ ਦਿੱਤੀ ਜਾ ਰਹੀ। ਜੇਕਰ ਉਹ ਤਿਉਹਾਰ ਮਨਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਪੁਲਸ ਵੱਲੋਂ ਰੇਡਾਂ ਮਾਰੀਆਂ ਜਾਂਦੀਆਂ ਹਨ।
ਅਕਾਸ ਬੋਕਸਰ ਨੇ ਕਿਹਾ ਕਿ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਸਹਿਰ ਵਿਚ ਹਿੰਦੂਆਂ ਨੂੰ ਉਨ੍ਹਾਂ ਦੇ ਤਿਉਹਾਰ ਮਨਾਉਣ ਦੀ ਵੀ ਅਜ਼ਾਦੀ ਨਹੀਂ ਹੈ।ਇਹ ਤਾਲਬਾਨੀ ਹੁਕਮ ਪਟਿਆਲਾ ਵਿਚ ਸਿੱਧੇ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਸਾਰੇ ਸ਼ਹਿਰ ਵਿਚ ਗਲੀਆਂ ਮੁਹੱਲਿਆਂ ਵਿਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਜਦੋਂ ਉਹ ਮਨਜੂਰੀ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਨਜੂਰੀ ਹੀ ਨਹੀਂ ਦਿੱਤੀ ਜਾਂਦੀ। ਹੁਣ ਵੀ ਉਨ੍ਹਾਂ ਦੀ ਫਾਈਲ ਇੱਕ ਹਫਤੇ ਤੋਂ ਜਿਅਦਾ ਸਮੇਂ ਤੋਂ ਸਰਕਾਰ ਦਫਤਰਾਂ ਵਿਚ ਰੁਲ ਰਹੀ ਹੈ ਅਤੇ ਕੋਈ ਉਨ੍ਹਾਂ ਦੀ ਫਾਈਲ ਦਾ ਸਟੇਟਸ ਦੱਸਣ ਨੂੰ ਵੀ ਤਿਆਰ ਨਹੀਂ ਹੈ।
ਅਕਾਸ ਬੋਕਸਰ ਕਿਹਾ ਕਿ ਨਿਉ ਮਹਾਂਵੀਰ ਦਲ ਇੱਕ ਨਿਰੋਲ ਧਾਰਮਿਕ ਸੰਸਥਾ ਹੈ, ਮੰਦਰ ਵਿਚ ਭਗਵਾਨ ਸ਼ਿਵ ਦੀਆਂ ਮੂਰਤੀਆਂ ਸਥਾਪਤ ਹਨ ਅਤੇ ਮੰਦਰ ਵਿਚ ਪੂਜਾ ਪਾਠ ਕੀਤਾ ਜਾਂਦਾ ਹੈ ਪਰ ਇਥੇ ਬਿਜਲੀ ਦਾ ਮੀਟਰ ਨਹੀਂ ਲੱਗਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਉਹ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਮਿਲਣਗੇ ਅਤੇ ਮੰਗ ਕਰਨਗੇ ਕਿ ਪਟਿਆਲਾ ਵਿਚ ਧਾਰਮਿਕ ਅਜ਼ਾਦੀ ਦੇ ਮੌਲਿਕ ਅਧਿਕਾਰ ਦੀ ਕਿਸ ਤਰ੍ਹਾਂ ਉਲੰਘਣਾ ਹੋ ਰਹੀ ਹੈ। ਭਾਰਤੀ ਸੰਵਿਧਾਨ ਦੇ ਮੁਤਾਬਕ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਮੁਤਾਬਕ ਆਪਣੇ ਧਾਰਮਿਕ ਤਿਉਹਾਰ ਮਨਾ ਸਕਦਾ ਹੈ ਤਾਂ ਫੇਰ ਪਟਿਆਲਾ ਹਿੰਦੂਆਂ ਨਾਲ ਇਹ ਵਿਤਕਰਾਂ ਕਿਉਂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ, ਜਸਪ੍ਰੀਤ ਸਿੰਘ ਲੱਕੀ,ਜਗਦੀਸ਼ ਸ਼ਰਮਾ, ਅਮਨ ਸ਼ਰਮਾ, ਰਜਤ ਗੁਪਤਾ, ਜਤਿੰਦਰ ਸ਼ਰਮਾ ਟੋਨੀ ਆਦਿ ਵੀ ਹਾਜ਼ਰ ਹਨ।