ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 72 ਘੰਟੇ ‘ਚ ਆਸਾਨ ਕਿਸਤਾ ਤੇ ਮਿਲਣਗੇ ‘ਐਗਰੀਜੋ਼ਨ’ ਦੇ ਖੇਤੀਬਾੜੀ ਔਜਾਰ
Ajay Verma ( The Mirror Time)
17 ਸਤੰਬਰ (ਪਟਿਆਲਾ) – ਸਟੇਟ ਬੈਂਕ ਆਫ ਇੰਡੀਆ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ ਦੇ ਕਿਸਾਨਾਂ ਨੂੰ ਸੀ ਐਮ ਸੀ ਮਸ਼ੀਨਾਂ ਖਰੀਦਣ ਲਈ ਆਸਾਨ ਕਿਸ਼ਤਾਂ ਅਤੇ ਘੱਟ ਵਿਆਜ ਤੇ ਪੈਸਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ I ਸਟੇਟ ਬੈਂਕ ਆਫ ਇੰਡੀਆ ਨੇ ਪੰਜਾਬ ਦੀ ਸਭ ਤੋਂ ਵੱਡੀ ਤੇ ਨਾਮੀ ਖੇਤੀਬਾੜੀ ਔਜਾਰ ਬਣਾਉਣ ਵਾਲੀ ਕੰਪਨੀ ਐਗਰੀਜੋਨ ਨਾਲ ਇਹ ਸਮਝੌਤਾ ਕਰ ਲਿਆ ਹੈ।
ਜੀ ਐਸ ਏ ਇੰਡਸਟਰੀ ‘ਐਗਰੀਜ਼ੋਨ’ ਦੌਲਤਪੁਰ ਪਟਿਆਲਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਡੀ ਜੀ ਐਮ ਚੰਡੀਗੜ੍ਹ ਵਿਪਨ ਗੁਪਤਾ ਤੇ ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦਾ ਸੂਬੇ ਦੇ ਕਿਸਾਨਾਂ ਨਾਲ ਬਹੁਤ ਗੂੜਾ ਰਿਸਤਾ ਹੈ I ਆਗਾਮੀ ਝੋਨੇ ਦੀ ਵਾਢੀ ਦੇ ਸੀਜਨ ਵਿੱਚ ਪਰਾਲੀ ਅਤੇ ਪ੍ਰਦੂਸ਼ਣ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਬੈੰਕ ਬਹੁਤ ਹੀ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ ‘ਚ ਔਜਾਰ ਖ਼ਰੀਦਣ ਵਿੱਚ ਕਿਸਾਨਾ ਦੀ ਮਦਦ ਕਰੇਗੀ ਤੇ ਕਿਸਾਨ ਭਰਾਵਾਂ ਨੂੰ 72 ਘੰਟੇ ਵਿੱਚ ਲੋਨ ਉਪਲਬੱਧ ਕਰਵਾਈਆਂ ਜਾਵੇ ਗਾ ।
ਸੂਬੇ ਦੇ ਕਿਸਾਨਾਂ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ‘ਐਗਰੀਜ਼ੋਨ’ ਦਾ ਇਹ ਉਪਰਾਲਾ ਬਹੁਤ ਚੰਗਾ ਦੱਸਿਆ ਜਾ ਰਿਹਾ ਹੈ ਕੰਪਨੀ ਦੇ ਐਮ ਡੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਗਰੀਜ਼ੋਨ ਵੱਲੋਂ ਸਟੇਟ ਬੈਂਕ ਆਫ ਇੰਡੀਆ ਨਾਲ ਸਮਝੋਤਾ ਕਰ ਕੇ ਸੂਬੇ ਦੇ ਕਿਸਾਨਾਂ ਲਈ ਇੱਕ ਵੱਡਾ ਕਦਮ ਚੁੱਕਿਆ ਹੈ I ਹੁਣ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਦਿੱਤੀ ਜਾਂਦੀ 50 ਤੋਂ 80 ਫੀਸਦੀ ਸਬਸਿਡੀ ਤੋਂ ਬਾਅਦ ਜੋ ਰਕਮ ਬਚੇਗੀ ਉਸ ਨੂੰ ਕਿਸਾਨ ਆਸਾਨ ਕਿਸ਼ਤਾਂ ਅਤੇ ਘੱਟ ਵਿਆਜ ਵਿਚ ਆਪਣੀ ਮਰਜ਼ੀ ਮੁਤਾਬਕ ਦੇ ਸਕਣਗੇ । ਇਹ ਲੋਨ ਲੈਣ ਲਈ ਕਿਸਾਨਾਂ ਨੂੰ ਬੇਲੋੜੀ ਕਾਗਜੀ ਕਾਰਵਾਈ ਤੋਂ ਛੁਟਕਾਰਾ ਦਿਵਾਇਆ ਹੈ ਇਸ ਵਿੱਚ ਉਹਨਾ ਨੂੰ ਬੈਂਕਾਂ ਦੇ ਫਾਲਤੂ ਚੱਕਰ ਵੀ ਨਹੀ ਲਗਾਉਣੇ ਪੈਣਗੇ।
ਸਟੇਟ ਬੈਂਕ ਆਫ ਇੰਡੀਆ ਦੇ ਡੀ ਜੀ ਐਮ ਸ੍ਰੀ ਵਿਪਨ ਗੁਪਤਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਵੱਲੋਂ ਖੇਤੀ ਸੰਦ ਬਣਾਉਣ ਵਾਲੀ ਜੀ ਐਸ ਏ ਇੰਡਸਟਰੀਜ਼ ਐਗਰੀਜੋਨ ਨਾਲ ਸਮਝੋਤਾ ਹੈ ਕਿ ਕਿਸਾਨਾਂ ਨੂੰ ਹੁਣ ਆਸਾਨ ਕਿਸ਼ਤਾਂ ਤੇ ਘੱਟ ਵਿਆਜ ਤੇ ਖੇਤੀ ਸੰਦ ਮੁਹੱਈਆ ਕਰਵਾਏ ਜਾਣਗੇ ਕਿਸਾਨਾਂ ਸਰਕਾਰ ਵੱਲੋਂ ਦਿੱਤੀ ਸਬਸਿਡੀ ਤੋਂ ਬਾਅਦ ਰਹਿੰਦੀ ਰਕਮ ਇਕੱਠੀ ਨਹੀਂ ਭਰਨੀ ਪਵੇਗੀ ਉਹ ਆਪਣੀ ਮਰਜ਼ੀ ਨਾਲ ਬੈਂਕ ਤੋਂ ਲੋਨ ਲੈ ਕੇ ਭਰ ਸਕਦੇ ਹਨ।ਲੋਨ ਲੈਣ ਦੀ ਪ੍ਰਕਿਰਿਆ ਬਹੁਤ ਹੀ ਸਰਲ ਹੋਵੇਗੀ ਕਿਸਾਨ ਆਪਣੀ ਆਮਦਨ ਅਨੁਸਾਰ ਉਸ ਰਕਮ ਦੀਆਂ ਕਿਸ਼ਤਾਂ ਕਰਵਾ ਕੇ ਸੁਪਰ ਸੀਡਰ ਖਰੀਦ ਸਕਣਗੇ।