Punjab-ChandigarhTop NewsTrending

Adipurush ਨੇ ਵੀਕਐਂਡ ਲਈ 1.50 ਲੱਖ ਟਿਕਟਾਂ ਵੇਚੀਆਂ, ਰਿਲੀਜ਼ ਤੋਂ ਪਹਿਲਾਂ ਹੀ ਵੱਡੀ ਕਮਾਈ ਕੀਤੀ

Adipurush Advance Booking: ਸਾਊਥ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ ਆਦਿਪੁਰਸ਼ ਨੇ ਕਾਫੀ ਹਲਚਲ ਮਚਾ ਦਿੱਤੀ ਹੈ। ਇਹ ਫਿਲਮ 16 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਇਸ ਦਾ ਦੂਜਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਹੁਣ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਭਾਸ ਦੀ ਫਿਲਮ ਆਦਿਪੁਰਸ਼ ਰਿਲੀਜ਼ ਤੋਂ ਪਹਿਲਾਂ ਹੀ ਹਰ ਪਾਸੇ ਛਾਈ ਹੋਈ ਹੈ। ਇਸ ਫਿਲਮ ਦੀ ਐਡਵਾਂਸ ਬੁਕਿੰਗ ਐਤਵਾਰ ਤੋਂ ਸ਼ੁਰੂ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਹੀ ਕਮਾਲ ਕਰ ਦਿੱਤਾ। ਇਸ ਫਿਲਮ ਦੀ ਐਡਵਾਂਸ ਬੁਕਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪਠਾਨ ਅਤੇ KGF 2 ਤੋਂ ਜ਼ਿਆਦਾ ਕਮਾਈ ਕਰਨ ਜਾ ਰਹੀ ਹੈ।


ਮੰਗਲਵਾਰ ਦੁਪਹਿਰ 12 ਵਜੇ ਤੱਕ, ਪ੍ਰਭਾਸ ਦੀ ਫਿਲਮ ਆਦਿਪੁਰਸ਼ ਨੇ ਹਿੰਦੀ ਭਾਸ਼ਾ ਵਿੱਚ ਸ਼ੁਰੂਆਤੀ ਵੀਕੈਂਡ ਲਈ 1 ਲੱਖ ਤੋਂ ਵੱਧ ਟਿਕਟਾਂ ਵੇਚੀਆਂ ਹਨ। ਇਸ ਵਿੱਚੋਂ ਪਹਿਲੇ ਦਿਨ 62,000 ਟਿਕਟਾਂ ਵਿਕ ਚੁੱਕੀਆਂ ਹਨ। ਕੁੱਲ ਮਿਲਾ ਕੇ ਇਸ ਫਿਲਮ ਨੇ ਹੁਣ ਤੱਕ 1.50 ਲੱਖ ਤੋਂ ਵੱਧ ਟਿਕਟਾਂ ਵੇਚੀਆਂ ਹਨ। ਇਹ ਅੰਕੜੇ ਦੱਸਦੇ ਹਨ ਕਿ ਜੇਕਰ ਇਹ ਰਫ਼ਤਾਰ ਜਾਰੀ ਰਹੀ ਤਾਂ ਆਦਿਪੁਰਸ਼ ਦੇ ਹਿੰਦੀ ਸੰਸਕਰਣ ਦੀ ਸ਼ੁਰੂਆਤ 20 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਆਦਿਪੁਰਸ਼ ਨੇ PVR ਅਤੇ INOX ਵਿੱਚ ਵੀਕੈਂਡ ਲਈ 90 ਹਜ਼ਾਰ ਤੋਂ ਵੱਧ ਟਿਕਟਾਂ ਵੇਚੀਆਂ ਹਨ। ਇਸ ਦੇ ਨਾਲ ਹੀ ਸਿਨੇਪੋਲਿਸ ‘ਚ ਕਰੀਬ 23000 ਟਿਕਟਾਂ ਵਿਕ ਚੁੱਕੀਆਂ ਹਨ। ਆਦਿਪੁਰਸ਼ ਦੀ ਐਡਵਾਂਸ ਬੁਕਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਬਾਕਸ ਆਫਿਸ ‘ਤੇ ਧਮਾਲ ਮਚਾਉਣ ਵਾਲੀ ਹੈ।

Spread the love

Leave a Reply

Your email address will not be published. Required fields are marked *

Back to top button