ਹਿੰਦੂ ਸੰਗਠਨਾਂ ਵਲੋਂ ਆਦਿ ਪੁਰਸ਼ ਫਿਲਮ ਦਾ ਵਿਰੋਧ
ਪਟਿਆਲਾ ਸ਼ਹਿਰ ਅੰਦਰ ਵੱਖ—ਵੱਖ ਹਿੰਦੂ ਸੰਗਠਨਾਂ ਵਲੋਂ ਸਿਨੇਮਾ ਘਰਾਂ ਵਿੱਚ ਚਲ ਰਹੀ ਆਦਿ ਪੁਰਸ਼ ਫਿਲਮ ਦੇ ਵਿਰੋਧ ਵਿੱਚ ਸ੍ਰੀ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ, ਰਾਸ਼ਟਰੀ ਹਿੰਦੂ, ਸੁਰਕਸ਼ਾ ਸੰਮਤੀ ਤੋਂ ਰਾਜੇਸ਼ ਕੇਹਰ, ਰਾਸ਼ਟਰੀ ਹਿੰਦੂਸਤਾਨ ਸ਼ਿਵ ਸੈਨਾ ਤੋਂ ਰਵਿਦੰਰ ਸਿੰਗਲਾ ਵਲੋਂ ਡੀ.ਐਸ.ਪੀ. ਸਿਟੀ—1, ਸੰਜੀਵ ਸਿੰਗਲਾ ਨੂੰ ਪਟਿਆਲਾ ਸ਼ਹਿਰ ਦੇ ਸਿਨੇਮਾ ਘਰਾਂ ਤੋਂ ਡੀ.ਐਸ.ਪੀ. ਸਿਟੀ—2, ਜਸਵਿੰਦਰ ਟਿਵਾਣਾ ਨੂੰ ਪੀ.ਵੀ.ਆਰ. ਸਿਨੇਮਾ ਵਿੱਚੋ ਇਹ ਫਿਲਮ ਤੁਰੰਤ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ। ਸੰਗਠਨਾਂ ਦੇ ਨੁਮਾਇੰਦਿਆ ਵਲੋਂ ਦੱਸਿਆ ਗਿਆ ਕਿ ਇਸ ਫਿਲਮ ਵਿੱਚ ਰਮਾਇਣ ਦੇ ਜੋ ਕਰੈਟਰ ਦਿਖਾਏ ਗਏ ਹਨ ਉਹਨਾਂ ਦਾ ਪਹਿਰਾਵਾ ਅਤੇ ਸ਼ਬਦ ਠੀਕ ਨਹੀਂ ਹਨ। ਇਸ ਫਿਲਮ ਨਾਲ ਹਿੰਦੂ ਧਰਮ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਸਨਾਤਨ ਦੇ ਕਿਸੇ ਗ੍ਰੰਥ, ਇਤਿਹਾਸ ਨਾਲ ਕਿਸੇ ਪ੍ਰਕਾਸ਼ ਦੀ ਛੇੜ—ਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਬ੍ਰਹਮਾ ਨੰਦ ਗਿਰੀ ਮਹਾਰਾਜ ਅਤੇ ਰਾਜੇਸ਼ ਕੇਹਰ ਵਲੋਂ ਕਿਹਾ ਗਿਆ ਜੇਕਰ ਪ੍ਰਸ਼ਾਸ਼ਨ ਇਸ ਫਿਲਮ ਨੂੰ 24 ਘੰਟੇ ਅੰਦਰ ਸਿਨੇਮਾ ਘਰਾ ਵਿਚੋਂ ਨਹੀਂ ਹਟਾਇਆ ਜਾਂਦਾ ਤਾਂ ਉਹ ਸਿਨੇਮਾ ਘਰਾਂ ਨੂੰ ਆਪ ਤਾਲੇ ਲਗਾਉਣਗੇ ਅਤੇ ਇਹ ਫਿਲਮ ਦਾ ਪੂਰੇ ਪੰਜਾਬ ਦੇ ਅੰਦਰ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਹਿੰਦੂ ਤਖਤ ਤੋਂ ਈਸ਼ਵਰ ਚੰਦ ਸ਼ਰਮਾ, ਦਰਸ਼ਨ ਸਿੰਘ, ਯਾਦਵਿੰਦਰ ਸ਼ਰਮਾ, ਕੁਲਦੀਪ ਕੌਸ਼ਲ, ਸਰਵਣ ਕੁਮਾਰ, ਭੁਪਿੰਦਰ ਸੈਣੀ ਓ.ਐਸ.ਡੀ., ਰਾਸ਼ਟਰੀ ਸੁਰੱਕਸ਼ਾ ਸੰਮਤੀ ਤੋਂ ਸੰਜੀਵ ਬਬਲਾ, ਭਗਵਾਨ ਦਾਸ ਮਹਿਤਾ, ਪਵਨ ਅਹੂਜਾ, ਧੀਰੂ ਕੁਮਾਰ, ਮਨੀ ਬਾਬਾ, ਰਾਜਿੰਦਰ ਸ਼ਰਮਾ, ਸਾਹਿਲ ਚੌਧਰੀ, ਅਸ਼ੋਕ ਕੁਮਾਰ, ਗੁਰਪ੍ਰੀਤ ਗੋਲਡੀ ਹਾਜਰ ਸਨ।
ਜਾਰੀ ਕਰਤਾ ਬ੍ਰਹਮਾ ਨੰਦ ਗਿਰੀ