ਗਲੋਬਲ ਰੋੜ ਸੇਫਟੀ ਸਬੰਧੀ ਜਾਗਰੂਕ ਕਰਕੇ ਹੀ ਹਾਦਸੇ ਅਤੇ ਮੌਤਾਂ ਰੁਕਣਗੀਆਂ= ਮਿਸਜ਼ ਮੰਜੂ
Suman (TMT)
ਦੁਨੀਆਂ ਵਿੱਚ ਸਯੁੰਕਤ ਰਾਸ਼ਟਰ ਵਲੋਂ ਮਣਾਏ ਜਾ ਰਹੇ ਸੜਕ ਸੁਰੱਖਿਆ ਅਤੇ ਜ਼ਖਮੀਆਂ ਨੂੰ ਬਚਾਉਣ ਦੇ ਸਪਤਾਹ ਸਬੰਧੀ ਗਰੀਨ ਵੈਲ ਹਾਈ ਸਕੂਲ ਰਾਘੋ ਮਾਜਰਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਨੇ ਕਿਹਾ ਅੱਜ ਵਿਦਿਆਰਥੀਆਂ ਨੂੰ ਸੁਰੱਖਿਅਤ ਖੁਸ਼ਹਾਲ ਸਿਹਤਮੰਦ ਤਦਰੁੰਸਤ ਅਤੇ ਮਾਨਵਤਾਵਾਦੀ ਸਿਧਾਂਤਾਂ ਨਾਲ ਜੋੜਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਕਿਤਾਬੀ ਗਿਆਨ ਤਾਂ ਬੱਚੇ ਪੜਕੇ ਭੁਲ ਜਾਂਦੇ ਹਨ ਅਤੇ ਨੌਕਰੀ ਕਾਰੋਬਾਰ ਵਿਉਪਾਰ ਵਿਚ ਪੜ੍ਹਾਈ ਨਹੀਂ ਗਿਆਨ ਸਮਝਦਾਰੀ ਅਨੁਸ਼ਾਸਨ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਵੱਧ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸ਼ਾਇਨਾ ਕਪੂਰ ਵਲੋਂ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਜੰਗੀ ਪੱਧਰ ਤੇ ਕਾਰਜ਼ ਕੀਤੇ ਜਾ ਰਹੇ ਹਨ, ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੂਲ ਵਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੁਨੀਆਂ ਵਿੱਚ ਹਰ ਸਾਲ ਸੜ੍ਹਕੀ ਹਾਦਸਿਆਂ ਕਾਰਨ 20 ਕਰੋੜ ਤੋਂ ਵੱਧ ਸਿਹਤਮੰਦ ਤਦਰੁੰਸਤ ਖੁਸ਼ਹਾਲ ਲੋਕ ਬੱਚੇ ਨੋਜਵਾਨ ਪੀੜਤ ਹੋ ਰਹੇ ਹਨ। ਇੱਕ ਇਨਸਾਨ ਦੀ ਮੌਤ ਕਾਰਨ ਘਰ ਪਰਿਵਾਰ ਰਿਸ਼ਤੇਦਾਰਾਂ ਨੂੰ ਸਦੀਵੀ ਦਰਦ ਸੰਕਟ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਓ ਮਦਦ ਲਈ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਮਿਲਿਆ ਗਿਆਨ ਉਨ੍ਹਾਂ ਦੇ ਜੀਵਨ ਘਰ ਪਰਿਵਾਰ ਕੰਮ ਵਾਲੀਆਂ ਥਾਵਾਂ ਅਤੇ ਆਵਾਜਾਈ ਸਮੇਂ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੜਕੀ ਆਵਾਜਾਈ ਸੁਰੱਖਿਆ ਬਚਾਉ ਮਦਦ ਸਹਿਯੋਗ ਲਈ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਅਤੇ ਫਰਜ਼ਾਂ ਦੇ ਨਾਲ ਨਾਲ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਰੈਸਕਿਯੂ ਟਰਾਂਸਪੋਰਟ ਸਿਸਟਮ ਬਾਰੇ ਨਿਰੰਤਰ ਟਰੇਨਿੰਗ ਅਤੇ ਮੌਕ ਡਰਿੱਲਾਂ ਅਤੇ ਅਭਿਆਸ ਵਰਤਮਾਨ ਅਤੇ ਭਵਿੱਖ ਵਿੱਚ ਹਰ ਇਨਸਾਨ ਨੂੰ ਅਚਾਨਕ ਹੋਣ ਵਾਲੀਆਂ ਮੌਤਾਂ, ਹਾਦਸਿਆਂ ਅਤੇ ਘਟਨਾਵਾਂ ਤੋਂ ਬਚਾ ਸਕਦੇ ਹਨ। ਉਨ੍ਹਾਂ ਨੇ ਨਾਬਾਲਗਾਂ ਵਲੋਂ ਵਹੀਕਲ ਚਲਾਉਣ ਅਤੇ ਬਿਨਾਂ ਲਾਇਸੰਸ ਪ੍ਰਦੂਸ਼ਣ ਬੀਮਾ ਆਰ ਸੀ, ਹੇਲਮਟ ਸੀਟ ਬੈਲਟ ਦੇ ਵਹੀਕਲ ਚਲਾਉਣ ਦੀਆਂ ਸਮਸਿਆਵਾਂ ਦੱਸੀਆ। ਪ੍ਰਿੰਸੀਪਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਸਾਇਕਲਾਂ ਜਾ ਪੈਦਲ ਹੀ ਆਉਂਦੇ ਹਨ। ਇਸ ਸੱਭ ਲਈ ਮਾਪਿਆਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ