ਪ੍ਰੋ. ਧਰਮ ਸਿੰਘ ਸੰਧੂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਰਜਿਸਟਰਾਰ ਬਣੇ
ਪ੍ਰੋ. (ਡਾ.) ਧਰਮ ਸਿੰਘ ਸੰਧੂ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਪ੍ਰੋ. ਸੰਧੂ ਜੋ ਕਿ ਜੋਗਰਫ਼ੀ ‘ਚ ਐਮ.ਐਸ.ਸੀ., ਐਮ.ਫਿਲ ਅਤੇ ਪੀ.ਐਚ.ਡੀ ਹਨ, 1988 ‘ਚ ਉਚੇਰੀ ਸਿੱਖਿਆ ਵਿਭਾਗ ‘ਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਸਨ ਅਤੇ ਅੱਜ ਕੱਲ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਸਾਲ 2013 ‘ਚ ਹੋਈ ਸਿੱਧੀ ਨਿਯੁਕਤੀ ਬਾਅਦ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦਾ ਅਕਾਦਮਿਕ ਖੇਤਰ ‘ਚ ਲੰਮਾ ਤਜ਼ਰਬਾ ਹੈ ਅਤੇ ਉਹ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ‘ਚ ਜੋਗਰਫ਼ੀ ਦੇ ਪੋਸਟ ਗਰੈਜੂਏਟ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੂੰ 15 ਅਗਸਤ 2017 ਨੂੰ ਸਿੱਖਿਆ ਦੇ ਖੇਤਰ ‘ਚ ਯੋਗਦਾਨ ਦੇਣ ਦੇ ਇਵਜ਼ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਯੂ.ਜੀ.ਸੀ. ਵੱਲੋਂ ਵੀ ਉਨ੍ਹਾਂ ਨੂੰ ਖੋਜ ਪ੍ਰੋਜੈਕਟ ਅਵਾਰਡ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਨਵੀਂ ਸਥਾਪਤ ਯੂਨੀਵਰਸਿਟੀ ਦੀ ਕਾਮਯਾਬੀ ਲਈ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨਾਲ ਮਿਲਕੇ ਭਰਪੂਰ ਯਤਨ ਕਰਨਗੇ।