ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਆਗੂਆਂ ਦੀ ਚੇਅਰਮੈਨ, ਸਫਾਈ ਮਜ਼ਦੂਰ ਕਮਿਸ਼ਨ ਭਾਰਤ ਸਰਕਾਰ ਨਾਲ ਹੋਈ ਮੀਟਿੰਗ।
29 ਅਗਸਤ:- ਅੱਜ ਸਫਾਈ ਮਜ਼ਦੂਰ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਸ੍ਰੀ ਐਮ ਵੈਨਕੇਟਸਨ ਵੱਲੋਂ ਪਟਿਆਲਾ ਦੇ ਵੱਖ ਵੱਖ ਅਦਾਰਿਆਂ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਵੱਲੋਂ ਸਫ਼ਾਈ ਸੇਵਕਾਂ, ਦਰਜਾ ਚਾਰ ( ਕੰਟਰੈਕਟ ਅਤੇ ਆਊਟਸੋਰਸ) ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਘੱਟੋ ਘੱਟ ਉਜ਼ਰਤਾਂ, ਈ ਪੀ ਐਫ਼, ਈ ਐਸ ਆਈ, ਬੋਨਸ, ਵਰਦੀਆਂ, ਕੰਮ ਦੇ ਘੰਟਿਆਂ, ਅਤੇ ਮਿਲਣਯੋਗ ਛੁੱਟੀਆਂ ਆਦਿ ਸਹੂਲਤਾਂ ਦੀ ਸਮੀਖਿਆ ਕੀਤੀ, ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਕੀਤੀ ਵਿਜ਼ਿਟ ਦੌਰਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ , ਪੰਜਾਬ ਜ਼ਿਲ੍ਹਾ ਚੇਅਰਮੈਨ ਦੀਪਚੰਦ ਹੰਸ, ਯੂਨਿਟ ਪ੍ਰਧਾਨ ਸੁਖਦੇਵ ਸਿੰਘ ਝੰਡੀ, ਜ਼ਿਲ੍ਹਾ ਆਗੂ ਸ਼ਿਵਚਰਨ ਅਤੇ ਰਾਜੇਸ਼ ਕੁਮਾਰ ਨੇ ਅਗਵਾਈ ਕਰਦਿਆਂ, ਚੇਅਰਮੈਨ ਸਫਾਈ ਕਮਿਸ਼ਨ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਤ ਕੀਤਾ ਉਪਰੰਤ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਕੀਤੇ ਜਾ ਰਹੇ ਆਰਥਿਕ ਸ਼ੋਸਣ ਅਤੇ ਉਪਰੋਕਤ ਸਹੂਲਤਾਂ ਨਾ ਮਿਲਣ ਦਾ ਪੱਖ ਵੇਰਵੇ ਸਹਿਤ ਕਮਿਸ਼ਨ ਸਾਹਮਣੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ, ਜਿਸਨੂੰ ਕਮਿਸ਼ਨ ਨੇ ਪੂਰੀ ਗੰਭੀਰਤਾ ਨਾਲ ਸੁਣਿਆ, ਕਰਮਚਾਰੀ ਆਗੂਆਂ ਵੱਲੋਂ ਸਿਹਤ ਵਿਭਾਗ, ਖੌਜ ਅਤੇ ਮੈਡੀਕਲ ਸਿੱਖਿਆ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਠੇਕੇਦਾਰੀ ਸਿਸਟਮ ਅਧੀਨ ਕੀਤੇ ਜਾ ਰਹੇ ਸ਼ੋਸਣ ਦਾ ਲਿਖਤੀ ਮੰਗ ਪੱਤਰ ਵੀ ਕਮਿਸ਼ਨ ਨੂੰ ਦਿੱਤਾ ਤਾਂ ਮਾਨਯੋਗ ਚੇਅਰਮੈਨ ਸਾਹਿਬ ਨੇ ਆਗੂਆਂ ਨੂੰ ਵਿਸਤਾਰਤ ਮੰਗ ਪੱਤਰ ਅੰਗਰੇਜ਼ੀ ਭਾਸ਼ਾ ਵਿਚ ਜਲਦੀ ਭੇਜਣ ਦੀ ਮੰਗ ਕੀਤੀ।
ਇਸ ਮੌਕੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਸਰਜਨ, ਪਟਿਆਲਾ, ਲੇਬਰ ਅਫ਼ਸਰ ਪਟਿਆਲਾ ਸਮੇਤ ਅਨੇਕਾਂ ਹੋਰ ਅਧਿਕਾਰੀ ਮੌਜੂਦ ਸਨ।