Punjab-ChandigarhTop NewsUncategorized

ਵਿਧਾਇਕ ਅਜੀਤਪਾਲ ਕੋਹਲੀ ਨੂੰ ਸਦਮਾ, ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ


ਪਟਿਆਲਾ, 29 ਅਗਸਤ:
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਅੱਜ ਸਵੇਰੇ ਤੜਕਸਾਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸ. ਕੋਹਲੀ ਦੀ ਪਿਛਲੇ ਸਮੇਂ ਤੋਂ ਸਿਹਤ ਨਾਸਾਜ਼ ਹੋਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨਾਂ ਦਾ ਸਸਕਾਰ 31 ਅਗਸਤ ਸਾਮੀ ਚਾਰ ਵਜੇ ਬੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁਖਦਾਈ ਸਮੇਂ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ ਗੁਰਪ੍ਰੀਤ ਕੌਰ ਨੇ ਵਿਧਾਇਕ ਅਜੀਤਪਾਲ ਸਿੰਘ ਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਦਕਿ ਪੰਜਾਬ ਕੈਬਨਿਟ ਨੇ ਆਪਣੀ ਮੀਟਿੰਗ ਵਿੱਚ ਸਵਰਗੀ ਆਗੂ ਨੂੰ ਸਰਧਾਂਜਲੀ ਵੀ ਦਿੱਤੀ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਮਾਜਰਾ, ਮੁੱਖ ਮੰਤਰੀ ਦੇ ਓ ਐਸ ਡੀ ਪ੍ਰੋ. ਓਂਕਾਰ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਵਿਧਾਇਕ ਨੀਨਾ ਮਿੱਤਲ, ਵਿਧਾਇਕ ਕੁਲਵੰਤ ਬਾਜੀਗਰ, ਵਿਧਾਇਕ ਦੇਵ ਮਾਨ, ਵਿਧਾਇਕ ਗੁਰਲਾਲ ਸਿੰਘ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਅਦਿਤਿਆ ਡੇਚਵਾਲ, ਬਲਤੇਜ ਸਿੰਘ ਪਨੂੰ ਡਾਇਰੈਕਟਰ ਮੀਡੀਆ ਰਿਲੇਸ਼ਨ, ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਿੰਦਰਪਾਲ ਸਿੰਘ ਟੌਹੜਾ, ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ, ਯੋਗਿੰਦਰ ਸਿੰਘ ਯੋਗੀ, ਕੰਵਲਜੀਤ ਸਿੰਘ ਗੋਨਾ, ਜਗਦੀਸ਼ ਚੌਧਰੀ, ਇੰਦਰਮੋਹਨ ਸਿੰਘ ਬਜਾਜ, ਅਮਰਿੰਦਰ ਸਿੰਘ ਬਜਾਜ, ਬਿੱਟੂ ਚੱਠਾ, ਵੇਦ ਕਪੂਰ, ਸੁਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਕਮੇਟੀ, ਅਜਮੇਰ ਸਿੰਘ ਲਾਛੜੂ ਮੈਂਬਰ ਸ਼੍ਰੋਮਣੀ ਕਮੇਟੀ, ਹਰੀ ਸਿੰਘ ਟੌਹੜਾ, ਲਖਵੀਰ ਸਿੰਘ ਲੌਟ, ਜਗਜੀਤ ਸਿੰਘ ਦਰਦੀ ਚੜ੍ਹਦੀਕਲਾ ਗਰੁੱਪ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਰਵਿੰਦਰਪਾਲ ਵਿੰਟੀ, ਜਸਦੇਵ ਸਿੰਘ ਬਹਿਲ ਜੱਸਾ ਸਮੇਤ
ਵੱਡੀ ਗਿਣਤੀ ਚ ਰਾਜਸੀ, ਸਮਾਜਿਕ, ਧਾਰਮਿਕ ਅਤੇ ਹੋਰ ਆਗੂ ਉਨਾ ਦੇ ਘਰ ਪੁੱਜੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕੇ 1997 ’ਚ ਸੁਰਜੀਤ ਸਿੰਘ ਕੋਹਲੀ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸੀ, ਉਨਾਂ ਸਿਆਸੀ ਜੀਵਨ ਦੀ ਸੁਰੂਆਤ ਐਮਸੀ ਤੋਂ ਸੁਰੂ ਕੀਤੀ ਸੀ, ਬਾਅਦ ਉਹ ਪੰਜਾਬ ਦੇ ਰਾਜ ਮੰਤਰੀ ਬਣੇ ਸਨ।

Spread the love

Leave a Reply

Your email address will not be published. Required fields are marked *

Back to top button