ਸ. ਰਘਬੀਰ ਸਿੰਘ ਜੀ ਦੇ ਪੋਤੇ ਮਨਕੀਰਤ ਸਿੰਘ ਮੱਲਣ ਨੇ ਤਾਈਕਵਾਂਡੋ ਵਿੱਚ ਜਿੱਤਿਆ ਗੋਲਡ ਮੈਡਲ
suman Sidhu ( TMT)
(ਪਟਿਆਲਾ)- ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਵਿਖੇ 9ਵਾਂ ਪਟਿਆਲਾ ਤਾਈਕਵਾਂਡੋ ਚੈਲੇਂਜ ਕੱਪ 2024 ਟੂਰਨਾਮੈਂਟ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਵਰਗਵਾਸੀ ਸ. ਰਘਬੀਰ ਸਿੰਘ ਜੀ ਦੇ ਪੋਤੇ ਮਨਕੀਰਤ ਸਿੰਘ ਮੱਲਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ।ਮਨਕੀਰਤ ਸਿੰਘ ਮੱਲਣ ਨੇ ਤਾਈਕਵਾਂਡੋ ਵਿੱਚ ਪਹਿਲਾਂ ਵੀ ਕਈ ਮੈਡਲ ਜਿੱਤੇ ਹਨ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਮਨਕੀਰਤ ਸਿੰਘ ਮੱਲਣ ਦੇ ਪਰਿਵਾਰ ਵਿੱਚ ਖੇਡਾਂ ਪ੍ਰਤੀ ਰੂਚੀ ਸ਼ੁਰੂ ਤੋਂ ਹੀ ਰਹੀ ਹੈ। ਮਨਕੀਰਤ ਸਿੰਘ ਮੱਲਣ ਨੇ ਕਿਹਾ ਕਿ ਉਸ ਦੇ ਇਸ ਪ੍ਰਦਰਸ਼ਨ ਵਿੱਚ ਸੱਭ ਤੋਂ ਵੱਧ ਯੋਗਦਾਨ ਮੇਰੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਅਤੇ ਮੇਰੇ ਮਾਤਾ ਜੀ ਸ੍ਰੀਮਤੀ ਪਰਮਜੀਤ ਕੌਰ ਜੀ ਦਾ ਹੈ। ਮਨਕੀਰਤ ਸਿੰਘ ਮੱਲਣ ਦੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਦੀ ਖੇਡ ਵਿੱਚ ਦਿਨ ਪ੍ਰਤੀ ਦਿਨ ਨਿਖਾਰ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਨਕੀਰਤ ਸਿੰਘ ਮੱਲਣ ਖੇਡਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗਾ।ਮਨਕੀਰਤ ਸਿੰਘ ਮੱਲਣ ਜੀ ਦੇ ਮਾਤਾ ਜੀ ਨੇ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਦੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਕਰਨ ਨਾਲ ਉਸ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਹੋਇਆ ਹੈ।ਇਸ ਮੌਕੇ ਤੇ ਸ੍ਰੀ ਬਿਕਰਮ ਸਿੰਘ, ਸ੍ਰੀ ਹਰੀਸ਼ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।