Punjab-ChandigarhTop NewsUncategorized
ਗੌਰਮੈਂਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿੱਚ ਯੋਗ ਦਿਵਸ ਦਾ ਆਯੋਜਨ
Rakesh Goswami (TMT)
ਪਟਿਆਲਾ। ਗੌਰਮੈਂਟ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਹਰਤੇਜ ਕੌਰ ਦੀ ਅਗਵਾਈ ਹੇਠ ਕਾਲਜ ਦੇ ਸਪੋਰਟਸ ਅਤੇ ਐਨ.ਐਸ. ਐਸ ਵਿਭਾਗ ਵੱਲੋਂ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਇੰਚਾਰਜ ਡਾਕਟਰ ਹਰਦੀਪ ਕੌਰ ਸੈਣੀ ਨੇ ਰੀਸੋਰਸ ਪਰਸਨ ਵਿਸ਼ਾਲ ਕੁਮਾਰ ਯੋਗਾ ਐਕਸਪਰਟ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਸ਼ਾਲ ਕੁਮਾਰ ਨੇ ਅਲੱਗ-ਅਲੱਗ ਅਤੇ ਪ੍ਰਾਣਾਯਾਮ ਕਰਵਾ ਕੇ ਉਨ੍ਹਾਂ ਦੇ ਫਾਇਦੇ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੋਗਾ ਨੂੰ ਅਪਣੇ ਜੀਵਨ ਉਤਾਰਨ ਨਾਲ ਸਰੀਰਿਕ ਸ਼ਕਤੀ ਅਤੇ ਮਾਨਸਿਕ ਮਜਬੂਤੀ ਪ੍ਰਦਾਨ ਹੁੰਦੀ ਹੈ। ਇਸ ਮੌਕੇ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।