ਮਜਦੂਰਾਂ ਦੀ ਇਕੱਤਰਤਾ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਗਟ
ਪਟਿਆਲਾ : ਅੱਜ ਮਿਤੀ 19—06—2023 ਨੂੰ ਮਜਦੂਰ ਅਤੇ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਪ੍ਰਮੁੱਖ ਆਗੂ ਜਗਮੋਹਨ ਸਿੰਘ ਨੋਲੱਖਾ ਦੀ ਪ੍ਰਧਾਨਗੀ ਹੇਠ ਪੰਜਾਬ ਸੁਬਾਡੀਨੇਟ ਸਰਵਿਸ ਫੈਡਰੇਸ਼ਨ ਦੇ ਝੰਡੇ ਹੇਠ ਮਜਦੂਰਾਂ ਦੀ ਇਕੱਤਰਤਾ ਕੁਲੇਮਾਜਰਾ ਬੀੜ ਪਟਿਆਲਾ ਵਿਖੇ ਕੀਤੀ ਗਈ ਜਿਸ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ, ਜਿਸ ਵਿੱਚ ਮਜਦੂਰਾਂ ਦੀਆਂ ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਕਰਨ, ਮਨਰੇਗਾ ਵਿੱਚ ਕੰਮ ਕਰਦੇ ਮਜਦੂਰਾਂ ਦੀਆਂ ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਕਰਨਾ, ਮਨਰੇਗਾ ਵਿੱਚ ਕੰਮ ਕਰਦੇ ਮਜਦੂਰਾਂ ਨੂੰ 200 ਦਿਨਾਂ ਦਾ ਰੁਜਗਾਰ ਦੇਣਾ, ਡੇਲੀਵੇਜਿਜ਼ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨਾ, ਰੈਗੂਲਰ ਐਕਟ 25—05—2023 ਤੇ ਪੰਜਾਬ ਸਰਕਾਰ ਵਲੋਂ ਲਿਆਦੀ ਸ਼ਰਤਾਂ 10 ਸਾਲ ਦੀ ਸੇਵਾਕਾਲ ਅਧੀਨ ਹਰ ਸਾਲ 240 ਦਿਨ ਪੂਰੇ ਹੋਏ 8 ਪਾਸ ਹੋਣਾ ਲਾਜਮੀ, 751 ਦਾ ਪਰਚਾ ਹੋਣ ਤੇ ਵੀ ਰੈਗੂਲ ਨਾ ਕਰਨਾ ਆਦਿ ਸ਼ਰਤਾਂ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨਾਂ ਸ਼ਰਤ 15—20 ਸਾਲਾ ਤੋਂ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕਰੇ।
ਕੁੱਲੇਮਾਜਰਾ ਬੀੜ ਅਤੇ ਆਸੇ ਪਾਸੇ ਦੇ ਪਿੰਡਾਂ ਵਿੱਚ ਕੰਮ ਕਰਦੇ ਮਜਦੂਰਾਂ ਦੀ ਚੋਣ ਵੀ ਕਰਵਾਈ ਗਈ। ਜਿਸ ਵਿੱਚ ਹਰਜਿੰਦਰ ਸਿੰਘ ਗੋਲਡੀ ਨੂੰ ਪ੍ਰਧਾਨ ਚੁਣਿਆ ਗਿਆ ਅਤੇ 12 ਮੈਂਬਰੀ ਕਮੇਟੀ ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਜਿਸ ਦੀ ਪ੍ਰਧਾਨ ਉਰਮਲਾ ਦੇਵੀ ਨੂੰ ਪ੍ਰਧਾਨ ਚੁਣਿਆ ਗਿਆ।
ਮਿਤੀ 21—6—2023 ਨੂੰ ਮੰਡੀ ਬੋਰਡ ਦੇ ਦਫਤਰ ਮੋਹਾਲੀ ਵਿਖੇ ਦਿੱਤੇ ਜਾ ਰਹੇ ਧਰਨਾ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਠੇਕੇਦਾਰੀ ਸਿਸਟਮ ਦਾ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਠੇਕੇਦਾਰੀ ਸਿਸਟਮ ਦਾ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮੋਹਾਲੀ ਜਾਣਗੇ। ਨੋਲੱਖਾ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਤੁਰੰਤ ਰੈਗੂਲਰ ਨਾ ਕੀਤਾ ਗਿਆ ਤਾਂ ਪਟਿਆਲਾ ਵਿਖੇ ਡੀ.ਸੀ. ਦਫਤਰ ਅੱਗੇ, ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਅੱਗੇ ਲਗਾਤਾਰ ਪੱਕਾ ਮੋਰਚਾ ਲਗਾਈਆ ਜਾਵੇਗਾ। ਜਿਸ ਦੀ ਜੁਮੇਵਾਰ ਪੰਜਾਬ ਸਰਕਾਰ ਹੋਵੇਗੀ। ਰੈਲੀ ਨੂੰ ਸੰਬੋਧਨ ਤਰਲੋਚਨ ਸਿੰਘ ਮਾੜੂ, ਹਰਜਿੰਦਰ ਗੋਲਡੀ ਪ੍ਰਧਾਨ, ਉਮਰਲਾ ਦੇਵੀ, ਸ਼ਾਮ ਸਿੰਘ, ਗੋਗਾ ਸਿੰਘ, ਜਸਪਾਲ ਸਿੰਘ, ਚਰਨਜੀਤ ਚੰਨ, ਕਰਨੈਲ ਸਿੰਘ, ਨਿਤੂ ਸਿੰਘ, ਕਿਰਨਪਾਲ ਭਾਦਸੋਂ, ਗੁਰਮੀਤ ਅਬਲੋਵਾਲ, ਧਰਮਪਾਲ ਕੁਲੇਮਾਜਰਾ ਆਦਿ ਸਾਥੀ ਸ਼ਾਮਲ ਸਨ।