6 ਜੂਨ ਘੱਲੂਘਾਰੇ ਦੇ ਮੱਦੇਨਜਰ ਐਸ ਐਸ ਪੀ ਦਿਹਾਤੀ ਸਤਿੰਦਰ ਸਿੰਘ ਵਲੋ ਕੱਢਿਆ ਗਿਆ ਫਲੈਗ ਮਾਰਚ
Dharmveer Gill (TMT)
Amritsar
ਅੰਮਿਤਸਰ ਦਿਹਾਤੀ ਪੁਲਿਸ ਵੱਲੋਂ 6 ਜੂਨ ਨੂੰ ਆ ਰਹੇ ਘੱਲੂਘਾਰੇ ਦੇ ਸਬੰਧ ਵਿੱਚ ਅੱਜ ਐਸ ਐੱਸ ਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਬਜ਼ਾਰਾਂ ਵਿਚ ਇਕ ਫਲੈਗ ਮਾਰਚ ਕੱਢਿਆ ਗਿਆ । ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ 7 ਜੂਨ ਤੱਕ ਪੁਲਿਸ ਪੂਰੀ ਸਰਗਰਮ ਰਹੇਗੀ ਤਾਂ ਜ਼ੋ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ । ਓਹਨਾਂ ਕਿਹਾ ਕਿ ਪਹਿਲਾਂ ਨਾਲੋਂ ਬਹੁਤ ਜਿਆਦਾ ਅਪਰਾਧ ਘੱਟ ਗਿਆ ਹੈ । ਓਹਨਾਂ ਕਿਹਾ ਕਿ ਨਸ਼ੇ ਦੇ ਖਿਲਾਫ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਲਈ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ । ਐੱਸ ਐੱਸ ਪੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਓਹਨਾਂ ਕਿਹਾ ਕਿ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਜਨਤਾ ਵੀ ਪੁਲਿਸ ਨੂੰ ਪੂਰਾ ਸਹਿਯੋਗ ਦੇਵੇ । ਉਥੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਕੱਲ ਰਾਤ ਜਿਹੜੀ ਅਟਾਰੀ ਦੇ ਪਿੰਡ ਮਹਾਵਾ ਵਿੱਚ ਘਟਣਾ ਹੋਈ ਉਸ ਵਿੱਚ ਡੀ ਐਸ ਪੀ ਅਟਾਰੀ ਨੇ ਸਾਫ ਕਿਹਾ ਹੈ ਕਿ ਕੋਈ ਗੋਲ਼ੀ ਨਹੀਂ ਚੱਲੀ ਇਹ ਆਪਸੀ ਲੜਾਈ ਝਗੜੇ ਦੇ ਕਾਰਣ ਇਹ ਸੱਟਾ ਲੱਗਿਆ ਹਣ ਇਸਦੀ ਜਾਂਚ ਕੀਤੀ ਜਾ ਰਹੀ ਹੈ।